
38 ਲੱਖ ਦੀ ਗੱਡੀ ਨਾ ਦੇ ਸਕੀ 38 ਘੰਟਿਆਂ ਦਾ ਵੀ ਸੁੱਖ...
ਜਲੰਧਰ: KIA ਤੂੰਨੇ ਕਿਆ ਕੀਆ,, ਜੀ ਹਾਂ ਇਹ ਟਾਇਟਲ ਪੜ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਮਾਮਲਾ ਕੀ ਹੈ। ਕੋਈ ਵੀ ਵਿਅਕਤੀ ਆਪਣੇ ਸੁਖ-ਆਰਾਮ ਲਈ ਗੱਡੀ, ਘਰ ਖਰੀਦਦਾ ਹੈ ਪਰ ਜੇ ਉਹ ਵਧੀਆ ਨਾ ਹੋਵੇ ਤਾਂ ਉਸਦਾ ਮਨ ਬਹੁਤ ਖਰਾਬ ਹੁੰਦਾ ਹੈ ਜਿਸਨੇ ਆਪਣੀ ਪੂਰੀ ਜਿੰਦਗੀ ਦੀ ਮਿਹਨਤ ਸਦਕਾ ਇਹ ਸੁਪਨਾ ਪੂਰਾ ਕੀਤਾ ਹੁੰਦਾ ਹੈ।
Kia Car
ਦਰਅਸਲ 38 ਲੱਖ ਦੀ ਗੱਡੀ 38 ਘੰਟਿਆ ਦਾ ਵੀ ਸੁੱਖ ਨਾ ਦੇ ਸਕੀ। ਇਹ ਮਾਮਲਾ ਜਲੰਧਰ ਸ਼ਹਿਰ ਦਾ ਹੈ, ਜਿੱਥੇ ਕਿ ਲੱਖਾਂ ਖਰਚ ਕੇ ਵੀ ਬਿਜ਼ਨਸਮੈਨ ਰਾਜੀਵ ਗੁਪਤਾ ਨੂੰ ਕੋਈ ਸੁੱਖ ਨਹੀਂ ਮਿਲਿਆ। ਰਾਜੀਵ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ 20 ਫਰਵਰੀ ਨੂੰ 38 ਲੱਖ ਵਿੱਚ KIA ਦੇ ਟਾਪ ਮਾਡਲ ਕਾਰਨੀਵਲ ਚੋਂ ਲਿਮੋਜ਼ੀਨ ਖਰੀਦੀ ਸੀ।
Kia Car
ਉਥੇ ਹੀ ਉਨ੍ਹਾਂ ਦੱਸਿਆ ਕਿ ਇਹ ਗੱਡੀ ਇੱਕ ਪਾਸੇ ਨੂੰ ਖਿੱਚਦੀ ਹੈ ਤੇ ਇਸਦੀ ਲਾਈਨਮੈਂਟ ਖਰਾਬ ਹੈ ਜਿਸਦੇ ਨਾਲ ਇਹ ਗੱਡੀ ਦੇ ਇੱਕ ਪਾਸੇ ਦੇ ਟਾਇਰ ਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਂ ਏਜੰਸੀ ਵਿਚ ਕਈਂ ਗੇੜੇ ਕੱਟ ਚੁੱਕਿਆ ਹਾਂ, ਮੈਂ ਗੱਡੀ ਦੇ ਟਾਇਰ ਵੀ ਬਦਲਵਾ ਕੇ ਦੇਖ ਲਏ, ਗੱਡੀ ਦੀ ਲਾਈਨਮੈਂਟ ਵੀ ਕਈਂ ਵਾਰ ਕਰਵਾ ਲਈ ਪਰ ਕੋਈ ਫ਼ਰਕ ਨੀ ਪਿਆ।
Kia Car
ਉਥੇ ਹੀ ਉਨ੍ਹਾਂ ਦੱਸਿਆਂ ਕਿ ਮੈਂ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲ ਕਰਕੇ ਦੇਖ ਲਈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਰਾਜੀਵ ਨੇ ਦੱਸਿਆ ਕਿ ਮੈਂ ਏਜੰਸੀ ਵਾਲਿਆਂ ਨੂੰ ਕਿਹਾ ਕਿ ਮੈਨੂੰ ਡੈਮੋ ਕਾਰ ਹੀ ਦੇ ਦਿਓ ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਤਾ ਸਿਰਫ਼ ਅਸੀਂ ਗਾਹਕਾਂ ਨੂੰ ਖ਼ੁਸ਼ ਕਰਨ ਰੱਖੀ ਹੋਈ ਹੈ। ਰਾਜੀਵ ਨੇ ਗੱਲਬਾਤ ਕਰਦੇ ਕਿਹਾ ਕਿ ਮੈਂ ਹੁਣ ਕੰਜਿਊਮਰ ਕੋਰਟ ਵਿਚ ਕੇਸ ਕਰਾਂਗਾ ਅਤੇ ਲੋਕਾਂ ਨੂੰ ਜਾਗਰੂਕ ਕਰਾਂਗਾ ਕਿ ਇਹ ਗੱਡੀ ਹੋਰ ਲੋਕ ਨਾ ਖਰੀਦਣ।
Kia Seltos
ਲੱਖਾ ਦੀ ਗੱਡੀ ਨੇ ਰਾਜੀਵ ਗੁਪਤਾ ਨੂੰ 38 ਘੰਟਿਆ ਦਾ ਵੀ ਸੁੱਖ ਨਾ ਦਿੱਤਾ। ਖੈਰ ਹੁਣ ਰਾਜੀਵ ਗੁਪਤਾ ਵਲੋਂ ਇੋਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕੰਪਨੀ ਤੇ ਐਕਸ਼ਨ ਲੈਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ।