
ਬੰਗਾਲ 'ਚ 20 ਅਤੇ ਅਸਮ 'ਚ 6 ਰੈਲੀਆਂ ਕਰਨਗੇ ਮੋਦੀ, ਨੱਡਾ ਅਤੇ ਸ਼ਾਹ ਕਰਨਗੇ 50-50 ਰੈਲੀਆਂ
ਕੋਲਕਾਤਾ, 2 ਮਾਰਚ : ਬੰਗਾਲ ਅਤੇ ਅਸਮ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੂੰਆਂਧਾਰ ਰੈਲੀਆਂ ਹੋਣਗੀਆਂ | ਪੀਐੱਮ ਮੋਦੀ ਬੰਗਾਲ 'ਚ 20 ਰੈਲੀਆਂ ਕਰਨਗੇ ਜਦੋਂ ਕਿ ਗੁਆਂਢੀ ਸੂਬਾ ਅਸਮ 'ਚ ਮੋਦੀ ਦੀਆਂ 6 ਰੈਲੀਆਂ ਹੋਣਗੀਆਂ | ਬੰਗਾਲ ਯੂਨਿਟ ਵਲੋਂ ਮੋਦੀ ਦੀਆਂ 25 ਤੋਂ 30 ਰੈਲੀਆਂ ਆਯੋਜਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਦਿਤੀ ਗਈ ਹੈ | ਰੈਲੀਆਂ 7 ਮਾਰਚ ਨੂੰ ਕੋਲਕਾਤਾ ਦੇ ਬਿ੍ਗੇਡ ਮੈਦਾਨਾਂ ਵਿਚ ਇਕ ਰੈਲੀ ਨਾਲ ਸੁਰੂ ਹੋਣਗੀਆਂ | ਹੋਰ ਰੈਲੀਆਂ ਲਈ ਜਗ੍ਹਾ ਅਤੇ ਸਮਾਂ ਅਜੇ ਤੈਅ ਹੋਣਾ ਬਾਕੀ ਹੈ | ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਬੰਗਾਲ ਵਿਚ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ | ਬੰਗਾਲ ਵਿਚ ਪਹਿਲੀ ਵਾਰ ਭਾਜਪਾ ਭਗਵਾ ਝੰਡਾ ਲਹਿਰਾਉਣ ਲਈ ਸਾਹਮਣੇ ਆਈ ਹੈ | (ਪੀ.ਟੀ.ਆਈ)
image