
ਰਾਜਪਾਲ ਦੇ ਭਾਸ਼ਨ 'ਤੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਜ਼ੋਰਦਾਰ ਬਹਿਸ ਸ਼ੁਰੂ
ਐਸ.ਜੀ.ਪੀ.ਸੀ. ਚੋਣਾਂ ਤੇ 'ਆਪ' ਦੇ ਬਾਗ਼ੀ ਵਿਧਾਇਕਾਂ 'ਤੇ ਕਾਰਵਾਈ ਦੇ ਮੁੱਦੇ ਵੀ ਉਠੇ
ਚੰਡੀਗੜ੍ਹ, 2 ਮਾਰਚ (ਗੁਰਉਪਦੇਸ਼ ਭੁੱਲਰ): ਬੀਤੇ ਦਿਨ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਪੜ੍ਹੇ ਗਏ ਭਾਸ਼ਨ ਦੇ ਅੱਜ ਦੂਜੇ ਦਿਨ ਪੇਸ਼ ਧਨਵਾਦ ਮਤੇ ਉਪਰ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ ਹੈ | ਕਈ ਮੁੱਦਿਆਂ ਨੂੰ ਲੈ ਕੇ ਸੱਤਾਧਿਰ ਤੇ ਵਿਰੋਧੀ ਦਲਾਂ ਦੇ ਮੈਂਬਰਾਂ ਵਿਚਕਾਰ ਤਿੱਖੀ ਤਕਰਾਰਬਾਜ਼ੀ ਵੀ ਹੋਈ |
ਰਾਜਪਾਲ ਦੇ ਭਾਸ਼ਨ 'ਤੇ ਬਹਿਸ ਲਈ ਮਤਾ ਕਾਂਗਰਸ ਦੇ ਡਾ. ਰਾਜ ਕੁਮਾਰ ਵੇਰਕਾ ਨੇ ਪੇਸ਼ ਕੀਤਾ ਅਤੇ ਇਸ ਦੀ ਤਾਈਦ ਵੀ ਕਾਂਗਰਸ ਦੇ ਹਰਮੰਦਰ ਸਿੰਘ ਗਿੱਲ ਨੇ ਕੀਤੀ | ਜਿਥੇ ਕੈਪਟਨ ਸਰਕਾਰ ਦੇ ਕੰਮਾਂ ਦੇ ਸੰਦਰਭ ਵਿਚ ਭਾਸ਼ਨ 'ਤੇ ਵੱਖ ਵੱਖ ਬੁਲਾਰਿਆਂ ਨੇ ਅਪਣੇ ਵਿਚਾਰ ਰੱਖੇ, ਉਥੇ ਅੱਜ ਇਸੇ ਬਹਿਸ ਦੌਰਾਨ ਸ਼ੋ੍ਰਮਣੀ ਕਮੇਟੀ ਚੋਣਾਂ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਵਿਰੁਧ ਕਾਰਵਾਈ ਦੇ ਮੁੱਦੇ ਵੀ ਉਠੇ |
ਰਾਜਪਾਲ ਦੇ ਭਾਸ਼ਨ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਡਾ. ਵੇਰਕਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੇ ਕਿਸਾਨ ਅੰਦੋਲਨ ਦੇ ਚਲਦੇ ਭਾਰੀ ਆਰਥਕ ਨੁਕਸਾਨ ਦੀਆਂ ਚੁਨੌਤੀਆਂ ਦੇ ਬਾਵਜੂਦ ਕਾਂimageਗਰਸ ਸਰਕਾਰ ਨੇ ਮਾੜੀ ਵਿੱਤੀ ਹਾਲਤ ਵਿਚੋਂ ਕਢਦਿਆਂ ਸੂਬੇ ਦੇ ਲੋਕਾਂ ਲਈ ਅਹਿਮ ਕੰਮ ਕੀਤੇ ਹਨ ਅਤੇ ਵਿਕਾਸ ਕਾਰਜ ਵੀ ਜਾਰੀ ਰੱਖੇ | ਤਿੰਨ ਕੇਂਦਰੀ ਖੇਤੀ ਕਾਨੂੰਨ ਪੰਜਾਬ ਵਿਧਾਨ ਸਭਾ ਵਿਚ ਰੱਦ ਕਰਨ ਲਈ ਮਤਾ ਪਾਸ ਕੀਤਾ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ 'ਤੇ ਕਰਜ਼ਾ ਮਾਫ਼ੀ ਦਾ ਵਾਅਦਾ ਪੂਰਾ ਨਾ ਕਰਨ ਦਾ ਜਵਾਬ ਦਿੰਦਿਆਂ ਉਲਟਾ ਪੁਛਿਆ ਕਿ ਅਕਾਲੀ ਦੱਸਣ ਉਨ੍ਹਾਂ ਨੇ ਅਪਣੇ 10 ਸਾਲ ਦੇ ਕਾਰਜਕਾਲ ਵਿਚ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ? ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲਾਂ ਵਿਚ ਨਸ਼ੇ ਦੇ ਕਾਰੋਬਾਰ ਵਾਲੇ 90 ਫ਼ੀ ਸਦੀ ਲੋਕ ਜੇਲਾਂ ਵਿਚ ਭੇਜੇ ਅਤੇ 90 ਫ਼ੀ ਸਦੀ ਗ਼ੈਂਗਸਟਰ ਦਾ ਵੀ ਖ਼ਤਮਾ ਕੀਤਾ |