ਉਚੇਰੀ ਪੜ੍ਹਾਈ ਲਈ 4 ਸਾਲ ਪਹਿਲਾਂ ਯੂਕਰੇਨ ਗਏ ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ
Published : Mar 3, 2022, 8:31 am IST
Updated : Mar 3, 2022, 8:31 am IST
SHARE ARTICLE
image
image

ਉਚੇਰੀ ਪੜ੍ਹਾਈ ਲਈ 4 ਸਾਲ ਪਹਿਲਾਂ ਯੂਕਰੇਨ ਗਏ ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ

ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ ਚੰਦਨ

ਬਰਨਾਲਾ, 2 ਮਾਰਚ (ਅਮਜ਼ਦ ਖ਼ਾਨ ਦੁੱਗਾਂ) : ਯੂਕਰੇਨ-ਰੂਸ ਦਰਮਿਆਨ ਚਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇਕ ਨੌਜਵਾਨ ਦੀ ਮੌਤ ਹੋਈ ਹੈ ਪਰ ਇਸ ਨੌਜਵਾਨ ਦੀ ਮੌਤ ਯੁੱਧ ਦੌਰਾਨ ਨਹੀਂ ਹੋਈ ਹੈ | ਮਿ੍ਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਹੋਇਆ ਸੀ | ਜਿਥੇ 2 ਫ਼ਰਵਰੀ ਨੂੰ  ਚੰਦਨ ਜਿੰਦਲ ਗੰਭੀਰ ਬੀਮਾਰ ਹੋ ਗਿਆ ਅਤੇ ਉਸ ਦੇ ਦਿਮਾਗ਼ ਵਿਚ ਖ਼ੂਨ ਦੇ ਥੱਕੇ ਬਣ ਗਏ ਅਤੇ ਉਸ ਨੂੰ  ਆਈਸੀਯੂ ਵਿਚ ਦਾਖ਼ਲ ਕਰਵਾਉਣਾ ਪਿਆ ਸੀ |
ਭਾਰਤ ਰਹਿੰਦੇ ਪ੍ਰਵਾਰ ਦੀ ਪ੍ਰਵਾਨਗੀ ਨਾਲ ਚੰਦਨ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਚੰਦਨ ਦੀ ਸਾਂਭ ਸੰਭਾਲ ਲਈ ਪਿਛਲੇ ਮਹੀਨੇ ਹੀ ਉਸ ਦਾ ਪਿਤਾ ਸ਼ੀਸ਼ਨ ਕੁਮਾਰ ਅਤੇ ਤਾਇਆ ਕਿ੍ਸ਼ਨ ਕੁਮਾਰ ਯੂਕਰੇਨ ਗਏ ਸਨ ਜਿਸ ਦਰਮਿਆਨ ਰੂਸ ਅਤੇ ਯੂਕਰੇਨ ਦੀ ਲੜਾਈ ਲੱਗ ਗਈ |
ਇਕ ਦਿਨ ਪਹਿਲਾਂ ਹੀ ਚੰਦਨ ਦਾ ਤਾਇਆ ਕਿ੍ਸ਼ਨ ਕੁਮਾਰ ਯੂਕਰੇਨ ਤੋਂ ਬਰਨਾਲਾ ਪਰਤਿਆ ਹੈ ਅਤੇ ਅੱਜ ਉਨ੍ਹਾਂ ਨੂੰ  ਫ਼ੋਨ ਤੇ ਚੰਦਨ ਦੀ ਇਲਾਜ ਦੌਰਾਨ ਮੌਤ ਦਾ ਸੁਨੇਹਾ ਮਿਲ ਗਿਆ ਜਿਸ ਤੋਂ ਬਾਅਦ ਮਿ੍ਤਕ ਨੌਜਵਾਨ ਦੇ ਘਰ ਮਾਤਮ ਛਾ ਗਿਆ | ਉਸ ਦੀ ਮਾਂ, ਭੈਣ ਅਤੇ ਹੋਰ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਮਿ੍ਤਕ ਨੌਜਵਾਨ ਦਾ ਪ੍ਰਵਾਰ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਬੱਚੇ ਚੰਦਨ ਦੀ ਮਿ੍ਤਕ ਦੇਹ ਨੂੰ  ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ | ਯੂਕਰੇਨ ਤੋਂ ਪਰਤੇ ਮਿ੍ਤਕ ਦੇ ਤਾਏ ਕਿ੍ਸ਼ਨ ਕੁਮਾਰ ਨੇ ਦਸਿਆ ਕਿ ਉਹ ਰੋਮਾਨੀਆ ਬਾਰਡਰ ਰਾਹੀਂ ਭਾਰਤ ਬਹੁਤ ਮੁਸ਼ਕਲਾਂ ਨਾਲ ਪਰਤੇ ਹਨ |
ਯੂਕਰੇਨ ਵਿਚ ਭਾਰਤੀ ਅੰਬੈਸੀ ਵਲੋਂ ਕੋਈ ਮਦਦ ਨਹੀਂ ਦਿਤੀ ਜਾ ਰਹੀ | ਜਦਕਿ ਰੋਮਾਨੀਆ ਤੋਂ ਭਾਰਤ ਲਿਆਉਣ ਵਿਚ ਜ਼ਰੂਰ ਭਾਰਤ ਸਰਕਾਰ ਨੇ ਮਦਦ ਕੀਤੀ ਹੈ | ਰੋਮਾਨੀਆ ਬਾਰਡਰ ਤੇ ਭਾਰਤੀ ਵਿਦਿਆਰਥੀਆਂ ਨੂੰ  ਰੋਮਾਨੀਆ ਫ਼ੌਜ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਸਿੱਖ ਸੰਸਥਾ ਖ਼ਾਲਸਾ ਏਡ ਰੋਮਾਨੀਆ ਬਾਰਡਰ 'ਤੇ ਭਾਰਤੀਆਂ ਲਈ ਲੰਗਰ ਅਤੇ ਹੋਰ ਸਹੂਲਤਾਂ ਦੀ ਮਦਦ ਵੀ ਕਰ ਰਹੀ ਹੈ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement