ਵਿਰਾਟ ਕੋਹਲੀ ਮੋਹਾਲੀ ’ਚ ਖੇਡਣਗੇ 100ਵਾਂ ਟੈਸਟ
Published : Mar 3, 2022, 12:05 am IST
Updated : Mar 3, 2022, 12:05 am IST
SHARE ARTICLE
image
image

ਵਿਰਾਟ ਕੋਹਲੀ ਮੋਹਾਲੀ ’ਚ ਖੇਡਣਗੇ 100ਵਾਂ ਟੈਸਟ

4 ਮਾਰਚ ਤੋਂ ਸ੍ਰੀਲੰਕਾ ਵਿਰੁਧ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ਮਗਰੋਂ ਤਿਆਰੀਆਂ ’ਚ ਲੱਗੇ ਪੀ.ਸੀ.ਏ ਅਧਿਕਾਰੀ

ਚੰਡੀਗੜ, 2 ਮਾਰਚ (ਨਰਿੰਦਰ ਸਿੰਘ ਝਾਮਪੁਰ): ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ ਮੋਹਾਲੀ ਦੇ ਪੀਸੀਏ ਸਟੇਡੀਅਮ ਵਿਚ ਅਪਣਾ 100ਵਾਂ ਟੈਸਟ ਮੈਚ ਖੇਡਣਗੇ। ਇਹ ਮੈਚ 4 ਮਾਰਚ ਤੋਂ ਸ੍ਰੀਲੰਕਾ ਵਿਰੁਧ ਖੇਡਿਆ ਜਾਣਾ ਹੈ। ਕੋਰੋਨਾ ਮਾਮਲਿਆਂ ’ਚ ਕਮੀ ਤੋਂ ਬਾਅਦ ਸਟੇਡੀਅਮ ’ਚ ਦਰਸ਼ਕਾਂ ਦੀ ਮੌਜੂਦਗੀ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ ਪਰ ਸਿਰਫ਼ 13 ਹਜ਼ਾਰ ਦਰਸ਼ਕ ਹੀ ਬੈਠ ਸਕਣਗੇ ਜਦਕਿ ਸਟੇਡੀਅਮ ਦੀ ਦਰਸ਼ਕਾਂ ਦੀ ਸਮਰਥਾ 26950 ਹੈ, ਯਾਨੀ ਬੀਸੀਸੀਆਈ ਨੇ 50 ਫ਼ੀ ਸਦੀ ਦਰਸ਼ਕਾਂ ਨਾਲ ਮੈਚ ਖੇਡਣ ਦੀ ਇਜਾਜ਼ਤ ਦਿਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਦਰਸ਼ਕਾਂ ਨੂੰ ਬੁਲਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਪੀਸੀਏ ਦੇ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। 
ਇਸ ਤੋਂ ਪਹਿਲਾਂ ਬੀਸੀਸੀਆਈ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਮੈਚ ਵਿਚ ਦਰਸ਼ਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਸੀ ਪਰ ਹੁਣ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇਸ ਨੂੰ ਮਨਜ਼ੂਰੀ ਦੇ ਦਿਤੀ ਹੈ। ਪੀਸੀਏ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਕੋਰੋਨਾ ਕੇਸਾਂ ਦੀ ਗਿਣਤੀ ਨੂੰ ਧਿਆਨ ਵਿਚ ਰਖਦੇ ਹੋਏ ਹੀ ਦਰਸ਼ਕਾਂ ਨੂੰ ਬੁਲਾਉਣ ਦੀ ਮਨਜ਼ੂਰੀ ਦਿਤੀ ਗਈ ਹੈ। ਦਰਸ਼ਕਾਂ ਨੂੰ ਸੱਦਾ ਦੇਣ ਲਈ ਬੀਸੀਸੀਆਈ ਦੀ ਮਨਜ਼ੂਰੀ ਤੋਂ ਬਾਅਦ ਪੀਸੀਏ ਨੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਕਰ ਦਿਤੀ ਹੈ। ਟਿਕਟਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ। 
ਇਨ੍ਹਾਂ ਦੇ ਰੇਟ ਵੀ ਘੱਟ ਰੱਖੇ ਗਏ ਹਨ, ਤਾਂ ਜੋ ਦਰਸ਼ਕ ਆਉਣ। ਪ੍ਰਾਪਤ ਜਾਣਕਾਰੀ ਅਨੁਸਾਰ ਟਿਕਟ ਦੀ ਕੀਮਤ 200, 500 ਅਤੇ 1000 ਰੁਪਏ ਦੇ ਕਰੀਬ ਹੋਵੇਗੀ ਕਿਉਂਕਿ ਸਟੇਡੀਅਮ ਨੂੰ ਕੁੱਲ ਦਰਸ਼ਕਾਂ ਦੀ ਸਮਰਥਾ ਦਾ ਸਿਰਫ਼ 50 ਫ਼ੀ ਸਦੀ ਬੈਠਣ ਦੀ ਮਨਜ਼ੂਰੀ ਦਿਤੀ ਗਈ ਹੈ, ਪੀਸੀਏ ਨੇ ਉਸੇ ਅਨੁਸਾਰ ਤਿਆਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਦੇ 100ਵੇਂ ਟੈਸਟ ਮੈਚ ਲਈ ਪੀਸੀਏ ਵਲੋਂ ਕੱੁਝ ਖ਼ਾਸ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਕੋਹਲੀ ਨੇ ਅਪਣੇ 99 ਟੈਸਟ ਮੈਚਾਂ ’ਚ 7962 ਦੌੜਾਂ ਬਣਾਈਆਂ ਹਨ। ਉਸ ਦੀ ਔਸਤ 50.39 ਫ਼ੀ ਸਦੀ ਹੈ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement