ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ  ਨੁਕਸਾਨ

By : KOMALJEET

Published : Mar 3, 2023, 8:26 am IST
Updated : Mar 3, 2023, 8:26 am IST
SHARE ARTICLE
Punjab News
Punjab News

ਕੱਚਾ ਮਾਲ ਤੇ ਤਿਆਰ ਸਮਾਨ ਸੜ ਕੇ ਸੁਆਹ

ਮੌਕੇ 'ਤੇ ਪਹੁੰਚੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ 

ਜਲੰਧਰ : ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਅੱਗਜ਼ਨੀ ਦੀ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਦਿਲਬਾਗ ਨਗਰ 'ਚ ਨਰੂਲਾ ਪੈਲੇਸ ਨੇੜੇ ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਰਾਤ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਤਿਆਰ ਖੇਡਾਂ ਦਾ ਸਮਾਨ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਲੱਗੀਆਂ।

ਗੁਡਵਿਨ ਸਪੋਰਟਸ ਇੰਡਸਟਰੀ 'ਚ ਲਕੜੀ, ਪਲਾਸਟਿਕ ਅਤੇ ਫਾਈਵਰ ਦਾ ਸਾਮਾਨ ਪਿਆ ਸੀ। ਉਨ੍ਹਾਂ ਕਾਰਨ ਅੱਗ ਭੜਕ ਗਈ। ਪਹਿਲਾਂ ਫੈਕਟਰੀ ਦੇ ਕਰਮਚਾਰੀਆਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ 'ਚ ਆਉਣ ਦੀ ਬਜਾਏ ਭੜਕ ਗਈ। ਜਦੋਂ ਗੱਲ ਹੱਥੋਂ ਨਿਕਲ ਗਈ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਫੈਕਟਰੀ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਂ ਕੋਈ ਹੋਰ ਕਾਰਨ ਹੈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਮੌਜੂਦ ਫਾਇਰ ਕਰਮਚਾਰੀ ਨਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨਰੂਲਾ ਪੈਲੇਸ ਨੇੜੇ ਗੁਡਵਿਨ ਸਪੋਰਟਸ ਇੰਡਸਟਰੀ 'ਚ ਅੱਗ ਲੱਗੀ ਹੈ। ਉਹ ਦੋ ਗੱਡੀਆਂ ਲੈ ਕੇ ਤੁਰੰਤ ਪਹੁੰਚ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਵੀਹ ਗੱਡੀਆਂ ਅਤੇ ਟੈਂਕਰਾਂ ਨੂੰ ਕਾਬੂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement