Punjab News: ਅੰਤਰਰਾਸ਼ਟਰੀ ਡਰੱਗ ਰਨਿੰਗ ਕਾਰਟੈਲ ਦਾ ਪਰਦਾਫਾਸ਼, 5 ਕਿਲੋ ਅਫੀਮ ਸਮੇਤ ਤਿੰਨ ਕਾਬੂ
Published : Mar 3, 2024, 4:05 pm IST
Updated : Mar 3, 2024, 4:05 pm IST
SHARE ARTICLE
File Photo
File Photo

ਅੰਤਰਰਾਸ਼ਟਰੀ ਕੋਰੀਅਰ ਰਾਹੀਂ ਚਾਰ ਵੱਖ-ਵੱਖ ਦੇਸ਼ਾਂ ਵਿਚ ਕੀਤੀ ਜਾਂਦੀ ਸੀ ਨਸ਼ੇ ਦੀ ਸਪਲਾਈ

Punjab News: ਜਲੰਧਰ - ਪੰਜਾਬ ਦੇ ਜਲੰਧਰ 'ਚ ਸਿਟੀ ਪੁਲਿਸ ਨੇ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ 'ਚ ਨਸ਼ਾ ਸਪਲਾਈ ਕਰਨ ਵਾਲੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦਰਅਸਲ ਪੁਲਿਸ ਨੇ ਇੱਕ ਕੋਰੀਅਰ ਬਰਾਮਦ ਕੀਤਾ ਹੈ, ਜਿਸ ਵਿਚੋਂ ਕਰੀਬ 5 ਕਿਲੋ ਅਫ਼ੀਮ ਬਰਾਮਦ ਹੋਈ ਹੈ। ਇਹ ਕਾਰਵਾਈ ਸੀਆਈਏ ਸਟਾਫ਼ ਜਲੰਧਰ ਸਿਟੀ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਦੇਖ-ਰੇਖ ਹੇਠ ਕੀਤੀ ਗਈ।   

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਤਿੰਨੋਂ ਮੁਲਜ਼ਮ ਪਿਛਲੇ ਤਿੰਨ ਸਾਲਾਂ ਤੋਂ ਸਰਗਰਮ ਸਨ ਅਤੇ ਕਰੀਬ ਦੋ ਕੁਇੰਟਲ ਅਫ਼ੀਮ ਵਿਦੇਸ਼ ਭੇਜ ਚੁੱਕੇ ਹਨ। ਸਭ ਤੋਂ ਪ੍ਰਮੁੱਖ ਹੈ ਮਨੀਸ਼ ਉਰਫ ਮਨੀ ਠਾਕੁਰ, ਜੋ ਕਿ ਪੂਰੇ ਕਾਟੇਲ ਦਾ ਮੁੱਖ ਨੇਤਾ ਹੈ। ਜੋ ਯੂਕੇ ਵਿਚ ਰਹਿੰਦਾ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਅਫ਼ੀਮ ਝਾਰਖੰਡ ਤੋਂ ਹੁਸ਼ਿਆਰਪੁਰ ਅਤੇ ਜਲੰਧਰ ਦੇ ਕੋਰੀਅਰ ਆਪਰੇਟਰਾਂ ਨੂੰ ਭੇਜੀ ਜਾਂਦੀ ਸੀ ਅਤੇ ਫਿਰ ਵਿਦੇਸ਼ ਭੇਜੀ ਜਾਂਦੀ ਸੀ। 

ਫੜੇ ਗਏ ਮੁਲਜ਼ਮਾਂ ਵਿੱਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੋਬਾਈਲ ਸ਼ੋਅਰੂਮ ਸੰਚਾਲਕ ਅਮਨ, ਜਲੰਧਰ ਦਾ ਰਹਿਣ ਵਾਲਾ ਸੰਨੀ ਅਤੇ ਟਾਂਡਾ ਦਾ ਰਹਿਣ ਵਾਲਾ ਸ਼ੈਜਲ ਸ਼ਾਮਲ ਹੈ। ਅਮਨ ਦਾ ਹੁਸ਼ਿਆਰਪੁਰ ਦੀ ਇੱਕ ਪੌਸ਼ ਕਾਲੋਨੀ ਵਿਚ ਆਲੀਸ਼ਾਨ ਘਰ ਹੈ। ਸੰਨੀ ਜਲੰਧਰ 'ਚ ਕੋਰੀਅਰ ਕੰਪਨੀ ਚਲਾਉਂਦਾ ਸੀ। ਸ਼ੇਜਲ ਵੀ ਡਿਲੀਵਰੀ ਪੂਰੀ ਕਰਵਾਉਂਦੀ ਸੀ। ਮਾਮਲੇ 'ਚ ਹੁਣ ਤੱਕ ਕਰੀਬ ਅੱਠ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਸਾਰੇ ਮੁਲਜ਼ਮ ਵਾਈਟ ਕਾਲਰ ਮੁਲਾਜ਼ਮ ਹਨ। 

ਮੁਲਜ਼ਮ ਅੰਤਰਰਾਸ਼ਟਰੀ ਕੋਰੀਅਰ ਸੇਵਾਵਾਂ ਦੀ ਵਰਤੋਂ ਕਰਕੇ ਪੂਰੀ ਦੁਨੀਆ ਵਿਚ ਸਪਲਾਈ ਪਹੁੰਚਾਉਂਦੇ ਸਨ। ਹੁਣ ਤੱਕ ਦੀ ਜਾਂਚ ਵਿੱਚ ਉਕਤ ਮੁਲਜ਼ਮਾਂ ਦੀ ਭਾਲ ਲਈ ਜਲੰਧਰ ਅਤੇ ਹੋਰ ਜ਼ਿਲ੍ਹਿਆਂ ਤੋਂ ਕਈ ਕੋਰੀਅਰ ਸਰਵਿਸ ਚਲਾਉਣ ਵਾਲੀਆਂ ਕੰਪਨੀਆਂ ਨਿਕਲੀਆਂ ਹਨ। ਫਿਲਹਾਲ ਪੁਲਿਸ ਨੇ ਇੱਕ ਪਾਰਸਲ ਬਰਾਮਦ ਕਰ ਲਿਆ ਹੈ। ਜਿਸ ਨੂੰ ਜਲੰਧਰ ਦੀ ਕੋਰੀਅਰ ਕੰਪਨੀ ਰਾਹੀਂ ਕੈਨੇਡਾ ਦੇ ਐਲਬਰਟ ਸੂਬੇ ਵਿਚ ਭੇਜਿਆ ਜਾਣਾ ਸੀ। 

ਪੁਲਿਸ ਨੇ ਇਸ ਮਾਮਲੇ 'ਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੇ ਖਿਲਾਫ਼ ਥਾਣਾ ਜਲੰਧਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਨੂੰ ਲੈ ਕੇ ਜਾਂਚ ਜਾਰੀ ਹੈ। ਜਿਸ ਤੋਂ ਬਾਅਦ ਪੁਲਿਸ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰੇਗੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement