
Patiala News : ਚੱਪੇ -ਚੱਪੇ ’ਤੇ ਲਗਾਏ CCTV ਕੈਮਰੇ ਤੇ ਵਾਤਾਵਰਣ ਦੀ ਸੰਭਾਲ ਲਗਾਏ ਲੱਖਾਂ ਰੁਪਏ ਦੇ ਦਰੱਖ਼ਤ
Development of village Kansuha Khurd in full swing by US NRI and Sarpanch News in Punjabi : ਪੰਜਾਬ ਵਿਚ ਪਿੰਡਾਂ ਦਾ ਵਿਕਾਸ ਜ਼ੋਰਾਂ ’ਤੇ ਹੈ। ਇਹ ਇਸ ਕਰ ਕੇ ਵੀ ਸੰਭਵ ਹੈ ਕਿਉਂਕਿ ਵਿਦੇਸ਼ਾਂ ’ਚ ਵਸਦੇ ਐਨਆਰਆਈ ਵੀਰਾਂ ਵਲੋਂ ਵੀ ਇਸ ਲਹਿਰ ਵਿਚ ਵਧ-ਚੜ੍ਹ ਕੇ ਸਹਿਯੋਗ ਦਿਤਾ ਜਾ ਰਿਹਾ ਹੈ। ਇਸ ਲਹਿਰ ਦੇ ਤਹਿਤ ਨਾਭਾ ਦੇ ਪਿੰਡ ਕਨਸੂਹਾ ਖ਼ੁਰਦ ’ਚ ਪਿੰਡ ਦਾ ਵਿਕਾਸ ਹੋ ਰਿਹਾ ਹੈ।
ਪਿੰਡ ਦੇ ਸਰਪੰਚ ਦੇ ਸਾਥੀ ਐਨ.ਆਰ.ਆਈ ਗੁਰਨਾਮ ਸਿੰਘ ਦੇ ਸਹਿਯੋਗ ਨਾਲ ਸਰਪੰਚ ਸਤਨਾਮ ਸਿੰਘ ਵਲੋਂ ਇਸ ਲਹਿਰ ’ਚ ਵਧ-ਚੜ੍ਹ ਕੇ ਪਿੰਡ ਕਨਸੂਹਾ ਖ਼ੁਰਦ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪਿੰਡ ’ਚ ਬੱਚਿਆਂ ਲਈ ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਵਾਤਾਵਰਣ ਦੀ ਸੰਭਾਲ ਲਗਾਏ ਲੱਖਾਂ ਰੁਪਏ ਦੇ ਦਰੱਖ਼ਤ ਲਗਾਏ ਜਾ ਰਹੇ ਹਨ। ਜਿਸ ਵਿਚ ਪਾਮ (ਖ਼ਜੂਰਾਂ) ਦੇ ਦਰੱਖ਼ਤ ਲਗਾਏ ਜਾ ਰਹੇ ਹਨ। ਨੌਜਵਾਨਾਂ ਲਈ ਜਿਮ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਸਕਣ।
ਇਸ ਵਿਕਾਸ ’ਚ ਬਜ਼ੁਰਗਾਂ ਦੇ ਆਰਮ ਲਈ ਬੈਂਚ ਲਗਾਏ ਗਏ ਹਨ ਅਤੇ ਪਿੰਡ ’ਚ ਸਕਿਉਰਟੀ ਲਈ ਕੈਮਰੇ ਲਗਾਏ ਗਏ ਹਨ ਤਾਂ ਜੋ ਚੋਰੀ ਦੀਆਂ ਘਟਨਾਵਾਂ ’ਤੇ ਠੱਲ੍ਹ ਪਾਈ ਜਾ ਸਕੇ ਅਤੇ ਮਾੜੇ ਅਨਸਰਾਂ ਦਾ ਮੌਕੇ ’ਤੇ ਪਤਾ ਲਗਾਇਆ ਜਾ ਸਕੇ।
ਅਮਰੀਕਾ ਦੇ ਪੱਕੇ NRI ਐਨ.ਆਰ.ਆਈ ਗੁਰਨਾਮ ਸਿੰਘ ਨੇ ਦਸਿਆ ਕਿ ਪਹਿਲਾਂ ਪਿੰਡ ਬਹੁਤ ਪਛੜਿਆ ਹੋਇਆ ਸੀ। ਕੋਈ ਪਿੰਡ ਦਾ ਨਾਮ ਨਹੀਂ ਜਾਣਦਾ ਸੀ। ਹੁਣ ਇਸ ਨੂੰ ਸੂਬਾ ਪਧਰੀ ਪਹਿਚਾਣ ਲਈ ਵਿਕਾਸ ਕੀਤੇ ਜਾ ਰਹੇ ਹਨ। ਸਰਪੰਚ ਸਤਨਾਮ ਸਿੰਘ ਨੇ ਕਿਹਾ ਸਾਡੇ ਪਿੰਡ ਤਾਂ ਕੋਈ ਲੀਡਰ ਵੋਟਾਂ ਮੰਗਣ ਵੀ ਨਹੀਂ ਆਉਂਦੇ ਸਨ। ਸਾਡੇ ਜ਼ੰਮੂ-ਕਮਸ਼ੀਰ ਵਾਂਗ ਅਲੱਗ ਹੀ ਸਮਝਿਆ ਜਾਂਦਾ ਸੀ।