
ਵਿਦਿਆਰਥੀ ਨੇ ਭਰੀ ਗ਼ਲਤ ਜਾਣਕਾਰੀ, ਐੱਸ. ਸੀ. ਈ. ਆਰ. ਟੀ ਨੇ ਰੋਕੇ ਰੋਲ ਨੰਬਰ
ਮੋਹਾਲੀ: ਪੰਜਾਬ ਦੇ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਾਂ ਹੋ ਗਈ ਪਰ ਦੋਹਾਂ ਜਮਾਤਾਂ ਵਿੱਚ ਅਪੀਅਰ ਹੋਣ ਵਾਲੇ ਬਹੁ-ginti ਪ੍ਰੀਖਿਆਥੀਆਂ ਨੇ ਆਪਣੇ ਨਿੱਜੀ ਵੇਰਵੇ ਗਲਤ ਭਰ ਦਿੱਤੇ।
ਐਸਸੀਈਆਰਟੀ ਪੰਜਾਬ ਦੀ ਡਾਇਰੈਕਟਰ ਅਮਨਿੰਦਰ ਕੌਰ (ਪੀਸੀਐਸ) ਨੇ ਇੱਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਤੁਰੰਤ ਸਹੀ ਕਰਨ ਦੀ ਹਦਾਇਤ ਕੀਤੀ ਹੈ। ਹੁਕਮਾਂ ਅਨੁਸਾਰ ਵਿਦਿਆਰਥੀਆਂ ਵੱਲੋਂ ਆਪਣੇ ਅਰਜ਼ੀ ਫਾਰਮਾਂ ਵਿੱਚ ਗਲਤੀਆਂ ਕੀਤੀਆਂ ਗਈਆਂ ਹਨ। ਇਹਨਾਂ ਗਲਤੀਆਂ ਨੂੰ ਠੀਕ ਕਰਨ ਲਈ, 3 ਮਾਰਚ ਤੋਂ 5 ਮਾਰਚ, 2025 ਤੱਕ ਇੱਕ ਸੁਧਾਰ ਵਿੰਡੋ ਖੋਲ੍ਹੀ ਜਾਵੇਗੀ। ਇਸ ਸਮੇਂ ਦੌਰਾਨ, ਵਿਦਿਆਰਥੀ ਪੋਰਟਲ 'ਤੇ ਜਾ ਸਕਦੇ ਹਨ ਅਤੇ 'ਮੋਡੀਫਾਈ' ਬਟਨ ਰਾਹੀਂ ਜ਼ਰੂਰੀ ਸੁਧਾਰ ਕਰ ਸਕਦੇ ਹਨ।
ਪ੍ਰਾਪਤ ਜਾਣਕਾਰੀਆਂ ਅਨੁਸਾਰ ਇਸ ਪ੍ਰੀਖਿਆ ਲਈ ਕੁੱਲ 1 ਲੱਖ 64 ਹਜ਼ਾਰ 61 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿੱਚੋਂ 75,017 ਅਰਜ਼ੀਆਂ ਨੌਵੀਂ ਅਤੇ 89,044 ਗਿਆਰ੍ਹਵੀਂ ਜਮਾਤ ਲਈ ਹਨ।ਵਿਦਿਆਰਥੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੰਤਿਮ ਸੋਧਾਂ ਕਰਨ ਤੋਂ ਬਾਅਦ, 'ਅੰਤਿਮ ਸਬਮਿਸ਼ਨ' ਦੇਣਾ ਲਾਜ਼ਮੀ ਹੈ। ਜੇਕਰ ਕੋਈ ਵਿਦਿਆਰਥੀ ਅੰਤਿਮ ਜਮ੍ਹਾਂ ਨਹੀਂ ਕਰਵਾਉਂਦਾ, ਤਾਂ ਉਸਨੂੰ ਦਾਖਲਾ ਪ੍ਰੀਖਿਆ ਲਈ ਬੈਠਣ ਲਈ ਦਾਖਲਾ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ। ਸਾਂਝੀ ਦਾਖਲਾ ਪ੍ਰੀਖਿਆ 16 ਮਾਰਚ 2025 ਨੂੰ ਹੋਵੇਗੀ। ਨੌਵੀਂ ਜਮਾਤ ਦੇ ਦਾਖਲਾ ਕਾਰਡ 10 ਮਾਰਚ, 2025 ਤੋਂ ਪੋਰਟਲ 'ਤੇ ਉਪਲਬਧ ਹੋਣਗੇ। ਸਾਰੇ ਰਜਿਸਟਰਡ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਆਪਣੇ ਵੇਰਵਿਆਂ ਦੀ ਜਾਂਚ ਅਤੇ ਸੁਧਾਰ ਯਕੀਨੀ ਬਣਾਉਣ।