ਨਿਹੰਗ ਸਿੰਘ ਹਜ਼ੂਰ ਸਾਹਿਬ ਦੇ ਸਿੱਖਾਂ ਨਾਲ ਚਟਾਨ ਵਾਂਗ ਖੜੇ ਹਨ: ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾ
Published : Apr 3, 2021, 12:44 am IST
Updated : Apr 3, 2021, 12:44 am IST
SHARE ARTICLE
image
image

ਨਿਹੰਗ ਸਿੰਘ ਹਜ਼ੂਰ ਸਾਹਿਬ ਦੇ ਸਿੱਖਾਂ ਨਾਲ ਚਟਾਨ ਵਾਂਗ ਖੜੇ ਹਨ: ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ

ਅੰਮ੍ਰਿਤਸਰ, 2 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਵਿਖੇ ਹੋਲੇ ਮਹੱਲੇ ਸਮੇਂ ਵਾਪਰੀ ਘਟਨਾ ਉਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨੇ ਅਫ਼ਸੋਸ ਜਾਹਰ ਕੀਤਾ। ਉਨ੍ਹਾਂ ਕਿਹਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੁਰਾਤਨ ਸਮੇਂ ਤੋਂ ਹੀ ਹੋਲਾ ਮਹੱਲਾ ਸਿੱਖ ਪਰੰਪਰਾਵਾਂ ਅਨੁਸਾਰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੂਰਨ ਮਰਯਾਦਾ ਵਿਚ ਰਹਿ ਕੇ ਮਨਾਉਂਦੇ ਆ ਰਹੇ ਹਨ, ਸਿੱਖ ਕੌਮ ਦੇ ਇਸ ਕੌਮੀ ਤਿਉਹਾਰ ਅਤੇ ਕੋਰੋਨਾ ਦੇ ਬਹਾਨੇ ਪਾਬੰਦੀ ਲਗਾਉਣੀ ਜਾਇਜ਼ ਨਹੀਂ ਹੈ। ਪ੍ਰਸ਼ਾਸਨ ਤੇ ਸਰਕਾਰ ਵਲੋਂ ਸਿੱਖਾਂ ਦੀ ਦਿਆਨਤਦਾਰੀ, ਦੇਸ਼ ਭਗਤੀ, ਲੋਕ ਸੇਵਾ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ।
  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਸਮੇਂ ਲੱਗੇ ਲਾਕ ਡਾਊਨ ਵਿਚ ਸਿਖ ਕੌਮ ਦੇ ਗੁਰਧਾਮਾਂ, ਗੁਰਦੁਆਰਿਆਂ ਅਤੇ ਸਿਖ ਸੰਸਥਾਵਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਜੋ ਘਾਲਣਾ ਘਾਲੀ ਹੈ। ਉਸ ਲਈ ਸਮੁੱਚੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ। ਲਾਕਡਾਊਨ ਦੀ ਪਾਲਣਾ ਵੀ ਸਿੱਖ ਕੌਮ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤੀ ਹੈ। ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਸਮੇਂ ਨਗਰ ਕੀਰਤਨ ਕੋਈ ਨਵੀਂ ਪਰੰਪਰਾ ਨਹੀਂ ਹੈ। ਇਸ ਮਰਯਾਦਾ ਨੂੰ ਹਰ ਸਾਲ ਸਿੱਖ ਪੂਰੀ ਸ਼ਰਧਾ ਭਾਵਨਾ ਤੇ ਅਮਨ ਸਾਂਤੀ ਨਾਲ ਏਵੇਂ ਹੀ ਨਿਭਾਉਂਦੇ ਆ ਰਹੇ ਹਨ। ਕੋਰੋਨਾ ਦੇ ਬਹਾਨੇ ਸਿੱਖਾਂ ਦੇ ਕੌਮੀ ਤਿਉਹਾਰਾਂ ਅਤੇ ਨਗਰ ਕੀਰਤਨ ਅਤੇ ਪਾਬੰਦੀ ਜਾਇਜ਼ ਨਹੀਂ ਹੈ, ਜੇ ਅਜਿਹੇ ਹਾਲਾਤ ਵਿਚ ਐਂਸਬਲੀ ਚੋਣਾਂ ਹੋ ਸਕਦੀਆਂ ਹਨ, ਵੋਟਾਂ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਰੈਲੀਆਂ ਦੇ ਇਕੱਠ ਹੋ ਸਕਦੇ ਹਨ ਫਿਰ ਅਜਿਹੇ ਧਾਰਮਕ ਨਗਰ ਕੀਰਤਨ/ਸਮਾਗਮਾਂ ਉਤੇ ਹੀ ਕੇਵਲ ਪਾਬੰਦੀ ਕਿਉਂ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ/ ਮਹਾਂਰਾਸ਼ਟਰ ਵਿਚ ਵੱਸਦੇ ਸਿਖ ਸਾਡੇ ਹੀ ਭੈਣ ਭਰਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਨ। ਉਨ੍ਹਾਂ ਤੇ ਨਾਜਾਇਜ਼ ਪਰਚੇ ਦਰਜ ਕਰਨੇ ਠੀਕ ਨਹੀਂ ਹਨ। ਉਥੇ ਜੋ ਕੱੁਝ ਵਾਪਰਿਆ ਉਹ ਕਦਾਚਿਤ ਠੀਕ ਨਹੀਂ ਹੈ ਦੁਖਦਾਈ, ਮੰਦਭਾਗਾ ਤੇ ਅਫ਼ਸੋਸ ਜਨਕ ਹੈ ਇਸ ਤਰਾਂ ਦੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ ।ਪਰ ਸਰਕਾਰਾਂ ਨੂੰ ਅਜਿਹੇ ਹੁਕਮ ਐਲਾਨਣ ਤੋਂ ਪਹਿਲਾਂ ਧਾਰਮਿਕ ਪਰੰਪਰਾਵਾਂ, ਮਰਯਾਦਾ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ।ਉਨ੍ਹਾਂ ਮੰਗ ਕੀਤੀ ਕਿ ਫੋਰੀ ਤੌਰ ਤੇ ਨਜਾਇਜ਼ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਥੇ ਵੱਸਦੇ ਪ੍ਰਵਾਰਾਂ ਨਾਲ ਧੱਕੇਸ਼ਾਹੀ ਵਾਲਾ ਵਤੀਰਾ ਅਤਿ ਨਿੰਦਣਯੋਗ, ਦੁਖਦਾਈ ਅਤੇ ਮੰਦਭਾਗਾ ਹੈ। ਸਿੱਖ ਦੇ ਘਰਾਂ ’ਚ ਪੁਲਿਸ ਜਬਰੀ ਦਾਖ਼ਲ ਹੋ ਕੇ ਪ੍ਰਵਾਰਾਂ ਨਾਲ ਧੱਕੇਮੁੱਕੀ ਕਰ ਕੇ, ਆਮ ਸ਼ਸ਼ਤਰਾਂ ਨੂੰ ਜਬਤ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਦੀ ਰੋਜ਼ਾਨਾ ਜੀਵਨ ਮਰਯਾਦਾ ਦਾ ਹਿੱਸਾ ਹਨ। ਇਕ ਦੋ ਵਿਆਕਤੀਆਂ ਦੀ ਗਲਤੀ ਪਿਛੇ ਸਰਕਾਰ ਸਾਰਿਆਂ ਨੂੰ ਇਕੋ ਰੱਸੇ  ਬੰਨ੍ਹਣ ਦਾ ਯਤਨ ਨਾ ਕਰੇ। ਉਨ੍ਹਾਂ ਇਹ ਵੀ ਚਿੰਤਾ ਪ੍ਰਗਟਾਈ ਕਿ ਸਰਕਾਰ ਉਥੋਂ ਦੇ ਸਿੱਖਾਂ ਤੇ ਨਜ਼ਾਇਜ਼ ਹਥਿਆਰ ਪਾ ਕੇ ਡਰਾਉਣ/ ਧਮਕਾਉਣ ਤੇ ਖਜਲ ਖੁਆਰੀ ਦੇ ਰਾਹ ਨਾ ਤੁਰੇ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਦੀ ਚਲ਼ੀ ਆਉਂਦੀ ਪੁਰਾਤਨ ਮਰਯਾਦਾ ‘ਚ ਕਿਸੇ ਦਾ ਵੀ ਦਖਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਇੱਕਜੁੱਟ ਹਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ-ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਜਿਨਾਂ ਸਿੰਘਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਹਨ ਦੀ ਮਦਦ ਲਈ ਸਾਰੇ ਹੀ ਨਿਹੰਗ ਸਿੰਘ ਦਲਪੰਥ ਜਲਦ ਹੀ ਹਜ਼ੂਰ ਸਾਹਿਬ ਪੁਜਣਗੇ ਅਤੇ ਮੁੱਖ ਮੰਤਰੀ, ਡੀ.ਜੀ.ਪੀ ਅਤੇ ਪ੍ਰਸ਼ਾਸ਼ਨ ਹਜ਼ੂਰ ਸਾਹਿਬ ਨਾਲ, ਮਿਲ ਕੇ ਇਹ ਨਜਾਇਜ਼ ਪਰਚੇ ਰੱਦ ਕਰਾਉਣ ਲਈ ਪੂਰਾ ਜ਼ੋਰ ਲਾਉਣਗੇ।
 ਜਾਰੀ ਬਿਆਨ ਵਿੱਚ ਨਿਹੰਗ ਸਿੰਘ ਆਗੂਆਂ ਨੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸੰਤ ਮਹਾਪੁਰਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਦਿਆਂ ਉਨ੍ਹਾਂ ਸਿੱਖਾਂ ਦੀ ਮਦਦ ਲਈ ਅੱਗੇ ਆਉਣ। 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement