
ਸਾਰੇ ਪ੍ਰਮੁੱਖ ਸਿਆਸੀ ਦਲਾਂ ਨੇ ਕੇੇਂਦਰ ਵਿਰੁਧ ਕੀਤੇ ਸਖ਼ਤ ਰੋਸ ਦੇ ਪ੍ਰਗਟਾਵੇ
ਚੰਡੀਗੜ੍ਹ, (ਗੁਰਉਪਦੇਸ਼ ਭੁੱਲਰ): ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਦੀ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਭੇਜੇ ਗਏ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਵਿਚ ਸੋਸ਼ਣ ਬਾਰੇ ਪੱਤਰ ਨੂੰ ਲੈ ਕੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਸੂਬੇ ਦੀਆਂ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਨੇ ਜਿਥੇ ਇਸ ਪੱਤਰ ਉਤੇ ਸਖ਼ਤ ਇਤਰਾਜ਼ ਤੇ ਰੋਸ ਪ੍ਰਗਟ ਕਰਦਿਆਂ ਇਸ ਨੂੰ ਕਿਸਾਨੀ ਅੰਦੋਲਨ ਦੇ ਚਲਦੇ ਕੇਂਦਰ ਦੀ ਇਕ ਹੋਰ ਚਾਲ ਕਰਾਰ ਦਿਤਾ ਹੈ, ਉਥੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਪੱਤਰ ਦਾ ਸਖ਼ਤ ਨੋਟਿਸ ਲਿਆ ਹੈ। ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਰਤ ਵਿਭਾਗਾਂ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ ਉਤੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।
farmer
ਵਰਨਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਰਕਾਰ ਨੂੰ ਮੁੱਖ ਸਕੱਤਰ ਰਾਹੀਂ ਭੇਜੇ ਪੱਤਰ ਵਿਚ ਪੰਜਾਬ ਵਿਚ ਯੂ.ਪੀ. ਅਤੇ ਬਿਹਾਰ ਤੋਂ ਕੰਮ ਲਈ ਆਉਂਦੇ ਪ੍ਰਵਾਸੀ ਮਜ਼ਦੂਰਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਤੋਂ ਘੱਟ ਪੈਸੇ ਦੇ ਕੰਮ ਕਰਵਾਉਣ। ਉਨ੍ਹਾਂ ਨੂੰ ਨਸ਼ਿਆਂ ਉਤੇ ਲਾ ਕੇ ਸੋਸ਼ਣ ਕਰਨ ਦੀ ਗੱਲ ਆਖੀ ਹੈ। ਮਾਨਸਿਕ ਤੌਰ ਉਤੇ ਕਮਜ਼ੋਰ ਅਜਿਹੇ 56 ਮਜ਼ਦੂਰਾਂ ਨੂੰ ਬੀ.ਐਸ.ਐਫ਼. ਵਲੋਂ ਕਈ ਸਰਹੱਦੀ ਜ਼ਿਲ੍ਹਿਆਂ ਵਿਚੋਂ ਸਰਹੱਦ ਨਾਲੋਂ 2019-20 ਦੌਰਾਨ ਗਿ੍ਰਫ਼ਤਾਰ ਕਰਨ ਦੀ ਗੱਲ ਕਹੀ ਹੈ। ਮੁੱਖ ਸਕੱਤਰ ਤੋਂ ਅਜਿਹੇ ਪ੍ਰਵਾਸੀ ਮਜ਼ਦੂਰਾਂ ਦੇ ਸੋਸ਼ਣ ਦੇ ਮਾਮਲਿਆਂ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
meeting
ਇਸੇ ਦਰਾਨ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ ਬਾਰੇ ਸਖ਼ਤ ਰੋਸ ਪ੍ਰਗਟ ਕਰਦਿਆਂ ਇਸ ਨੂੰ ਕੇਂਦਰ ਦੀ ਪੰਜਾਬ ਤੇ ਕਿਸਾਨ ਵਿਰੋਧੀ ਸਾਜਿਸ਼ ਕਰਾਰ ਦਿਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਰਾਜਾਂ ਵਿਚ ਟਕਰਾਅ ਪੈਦਾ ਕਰਨ ਵਾਲਾ ਤੇ ਕਿਸਾਨਾਂ ਨੂੰ ਬਦਨਾਮ ਕਰਨ ਵਾਲਾ ਕਦਮ ਹੈ ਜਿਸ ਪਿਛੇ ਘਟੀਆ ਸਿਆਸਤ ਤੇ ਸਾਜਿਸ਼ ਹੀ ਹੈ। ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਬਾਰੇ ਮਨੁੱਖੀ ਤਸਕਰਾਂ ਦੇ ਦੋਸ਼ ਹਾਸੋਹੀਣ ਹਨ, ਜਦ ਕਿ ਅੱਜ ਤਕ ਸੂਬੇ ਵਿਚ ਪੁਲਿਸ ਕੋਲ ਕਦੇ ਕੋਈ ਕੇਸ ਦਰਜ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ ਨੂੰ ਕਿਸਾਨ ਵਿਰੋਧੀ ਕੇਂਦਰ ਦੀ ਭਾਜਪਾ ਸਰਕਾਰ ਦੀ ਘਟੀਆਂ ਸਾਜਿਸ਼ ਹੀ ਦਸਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਮਾਨ ਸਤਿਕਾਰ ਪੰਜਬਾ ਵਿਚ ਪੰਜਾਬ ਆਉਣ ਉਤੇ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਦਾ ਹੈ, ਹੋਰ ਕਿਸੇ ਰਾਜ ਦੇ ਨਹੀਂ ਭਾਜਪਾ ਸਾਸ਼ਤ ਰਾਜਾਂ ਵਿਚ ਦੇਖੋ ਮਜ਼ਦੂਰ ਦਾ ਕੀ ਹਾਲ ਹੁੰਦਾ ਹੈ?
ਸੰਯੁਕਤ ਮੋਰਚੇ ਨੇ ਲਿਆ ਸਖ਼ਤ ਨੋਟਿਸ
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਦਾ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨੋਟਿਸ ਲਿਆ ਹੈ। ਮੋਰਚੇ ਦੇ ਸੀਨੀਅਰ ਮੈਂਬਰ ਡਾ. ਦਰਸ਼ਨਪਾਲ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਬਾਰੇ ਲਾਏ ਦੋਸ਼ ਪੂਰੀ ਤਰ੍ਹਾਂ ਗ਼ਲਤ ਹਨ ਤੇ ਪੰਜਾਬ ਵਿਚ ਅਜਿਹਾ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਕੇਂਦਰ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਤੋੜਨ ਲਈ ਕਿਸਾਨਾਂ ਨੂੰ ਬਦਨਾਮ ਕਰਨ ਦਾ ਹੀ ਇਕ ਹੋਰ ਨਵਾਂ ਹੱਥਕੰਡਾ ਹੈ। ਕੇਂਦਰ ਸਰਕਾਰ ਕਿਸਾਨ ਮਜ਼ਦੂਰ ਏਕੇ ਤੋਂ ਡਰਦੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਕੇਂਦਰ ਵਲੋਂ ਲਾਏ ਦੋਸ਼ਾਂ ਨੂੰ ਗ਼ਲਤ ਸਾਬਤ ਕਰਨ ਲਈ ਛੇਤੀ ਹੀ ਮੀਡੀਆ ਰਾਹੀਂ ਪ੍ਰਵਾਸੀ ਮਜ਼ਦੂਰਾਂ ਬਾਰੇ ਪੂਰੇ ਤੱਥਾਂ ਸਮੇਤ ਜਾਣਕਾਰੀ ਦੇਣਗੇ।
balbir singh sidhu
ਕੇਂਦਰ ਦੀ ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਸਾਜਿਸ਼: ਬਲਵੀਰ ਸਿੱਧੂ
ਪੰਜਾਬ ਦੇ ਕਿਰਤ ਵਿਭਾਗ ਦੇ ਮੰਤਰੀ ਬਲਵੀਰ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ ਉਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਅਸਲ ਵਿਚ ਕੇਂਦਰ ਸਰਕਾਰ ਦੀ ਰਾਜਾਂ ਵਿਚ ਟਕਰਾਅ ਪੈਦਾ ਕਰ ਕੇ ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਹੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਵਿਚ ਕਿਸੇ ਵੀ ਥਾਂ ਤੋਂ ਅੱਜ ਤਕ ਪ੍ਰਵਾਸੀ ਮਜ਼ਦੂਰਾਂ ਬਾਰੇ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਤੇ ਨਾ ਹੀ ਪੰਜਾਬ ਵਿਚ ਕੋਈ ਐਸਾ ਮਾਮਲਾ ਹੈ। ਕੇਂਦਰ ਭਾਈਚਾਰਕ ਸਾਂਝ ਤੋੜ ਕੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਪਾੜ ਪਾਉਣਾ ਚਾਹੁੰਦਾ ਹੈ। ਸਿੱਧੂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਜਦੋਂ ਵੀ ਪੰਜਾਬ
ਵਾਢੀ ਤੇ ਹੋਰ ਕੰਮਾਂ ਲਈ ਆਉਂਦੇ ਹਨ ਤਾਂ ਉਨ੍ਹਾਂ ਦੀ ਕਿਸਾਨ ਸਟੇਸ਼ਨ ਤੋਂ ਲੈ ਕੇ ਘਰ ਤਕ ਪੂਰੀ ਸੇਵਾ ਕਰਦੇ ਹਨ। ਕੋਵਿਡ ਮਹਾਂਮਾਰੀ ਸਮੇਂ ਵੀ ਪ੍ਰਵਾਸੀ ਮਜ਼ਦੂਰਾਂ ਦੀ ਜਿਸ ਤਰ੍ਹਾਂ ਪੰਜਾਬ ਨੇ ਮਦਦ ਕੀਤੀ, ਉਹ ਸੱਭ ਨੂੰ ਪਤਾ ਹੈ ਤੇ ਕਿਸੇ ਮਜ਼ਦੂਰ ਨੂੰ ਭੁੱਖਾ ਨਹੀਂ ਸੋਣ ਦਿਤਾ।