
ਭਾਰਤ 'ਚ ਅਪ੍ਰੈਲ ਦੇ ਮੱਧ ਤਕ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ
ਪੰਜਾਬ ਬਣ ਸਕਦੈ ਪਹਿਲਾ ਅਜਿਹਾ ਸੂਬਾ ਜਿਥੇ ਕੁੱਝ ਦਿਨਾਂ 'ਚ ਕੋਰੋਨਾ ਸਿਖਰ 'ਤੇ ਹੋਵੇਗਾ
ਨਵੀਂ ਦਿੱਲੀ, 2 ਅਪ੍ਰੈਲ : ਵਿਗਿਆਨੀਆਂ ਨੇ ਇਕ ਗਣਿਤ ਮਾਡਲ ਦਾ ਇਸਤੇਮਾਲ ਕਰ ਕੇ ਅਨੁਮਾਨ ਜਤਾਇਆ ਹੈ ਕਿ ਦੇਸ਼ ਭਰ 'ਚ ਜਾਰੀ ਕੋਵਿਡ-19 ਲਾਗ ਦੀ ਦੂਜੀ ਲਹਿਰ ਅਪ੍ਰੈਲ ਦੇ ਮੱਧ 'ਚ ਸਿਖਰ 'ਤੇ ਪਹੁੰਚ ਜਾਵੇਗੀ | ਉੱਥੇ ਹੀ ਮਈ ਦੇ ਆਖ਼ਰ ਤਕ ਲਾਗ ਦੇ ਮਾਮਲਿਆਂ 'ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ | ਭਾਰਤ 'ਚ ਕੋਰੋਨਾ ਲਾਗ ਦੀ ਪਹਿਲੀ ਲਹਿਰ ਦੌਰਾਨ 'ਸੂਤਰ' ਨਾਮ ਦੇ ਇਸ ਗਣਿਤ ਦਿ੍ਸ਼ਟੀਕੋਣ ਨੇ ਅਨੁਮਾਨ ਜਾਹਰ ਕੀਤਾ ਸੀ ਕਿ ਲਾਗ ਦੇ ਮਾਮਲੇ ਸ਼ੁਰੂ 'ਚ ਅਗਸਤ 'ਚ ਵੱਧਣਗੇ ਅਤੇ ਸਤੰਬਰ ਤਕ ਸਿਖਰ 'ਤੇ ਹੋਣ ਅਤੇ ਫਿਰ ਫ਼ਰਵਰੀ 2021 'ਚ ਘੱਟ ਹੋ ਜਾਣਗੇ |
ਆਈ.ਆਈ.ਟੀ. ਕਾਨਪੁਰ ਦੇ ਮਨਿੰਦਰ ਅਗਰਵਾਲ ਸਮੇਤ ਹੋਰ ਵਿਗਿਆਨੀਆਂ ਨੇ ਇਸ ਮਾਡਲ ਦੀ ਵਰਤੋਂ ਲਾਗ ਦੇ ਮਾਮਲਿਆਂ 'ਚ ਮੌਜੂਦਾ ਵਾਧੇ ਦੇ ਅਨੁਮਾਨ ਲਗਾਉਣ ਲਈ ਕੀਤਾ ਅਤੇ ਦੇਖਿਆ ਕਿ ਗਲੋਬਲ ਮਹਾਂਮਾਰੀ ਦੀ ਜਾਰੀ ਲਹਿਰ 'ਚ ਕੋਰੋਨਾ ਦੇ ਰੋਜ਼ਾਨਾ ਦੇ ਨਵੇਂ ਮਾਮਲੇ ਅਪ੍ਰੈਲ ਦੇ ਮੱਧ 'ਚ ਸਿਖਰ 'ਤੇ ਪਹੁੰਚ ਜਾਣਗੇ |
ਅਗਰਵਾਲ ਨੇ ਕਿਹਾ,''ਪਿਛਲੇ ਕਈ ਦਿਨਾਂ 'ਚ, ਅਸੀਂ ਦੇਖਿਆ ਕਿ ਇਸ ਗੱਲ ਦਾ ਬਹੁਤ ਖਦਸ਼ਾ ਹੈ ਕਿ ਭਾਰਤ 'ਚ ਮਾਮਲੇ 15 ਤੋਂ 20 ਅਪ੍ਰੈਲ ਵਿਚਾਲੇ ਬਹੁਤ ਵੱਧ ਜਾਣਗੇ |'' ਉਨ੍ਹਾਂ ਕਿਹਾ,''ਤੇਜ਼ ਵਾਧੇ ਕਾਰਨ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਸਿਖਰ ਗਿਣਤੀ ਦਾ ਅਨੁਮਾਨ ਲਗਾਉਣ 'ਚ ਕੁੱਝ ਅਨਿਸ਼ਚਿਤਤਾ ਹੈ | ਮੌਜੂਦ ਸਮੇਂ, ਹਰ ਦਿਨ ਇਕ ਲੱਖ ਦੇ ਕਰੀਬ ਮਾਮਲੇ ਆimage ਰਹੇ ਹਨ ਪਰ ਇਹ ਵੱਧ ਜਾਂ ਘੱਟ ਸਕਦਾ ਹੈ ਪਰ ਸਮਾਂ ਉਹੀ ਰਹੇਗਾ 15 ਤੋਂ 20 ਅਪ੍ਰੈਲ ਵਿਚਾਲੇ |''
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਮੌਜੂਦਾ ਲਹਿਰ 'ਚ ਪਹਿਲਾ ਸੂਬਾ ਜਿਥੇ ਕੁੱਝ ਦਿਨਾਂ 'ਚ ਮਾਮਲੇ ਸਿਖਰ 'ਤੇ ਪਹੁੰਚਣਗੇ, ਉਹ ਪੰਜਾਬ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ | ਹਾਲਾਂਕਿ, ਆਈ.ਆਈ.ਟੀ. ਕਾਨਪੁਰ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਨਵੇਂ ਸਿਖਰ ਨੂੰ ਲੈ ਕੇ ਮਾਡਲ ਦਾ ਅਨੁਮਾਨ ਲਾਗ ਦੇ ਰੋਜ਼ਾਨਾ ਦੇ ਮਾਮਲਿਆਂ ਦੇ ਡਾਟਾ ਦੇ ਪ੍ਰਤੀ ਸੰਵੇਦਨਸ਼ੀਲ ਹੈ | ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਗੌਤਮ ਮੇਨਨ ਸਮੇਤ ਹੋਰ ਵਿਗਿਆਨੀਆਂ ਦੀ ਵਿਅਕਤੀਗਤ ਗਿਣਤੀ 'ਚ ਵੀ ਲਾਗ ਦੇ ਸਿਖਰ 'ਤੇ ਪਹੁੰਚਣ ਦਾ ਅਨੁਮਾਨ ਮੱਧ ਅਪ੍ਰੈਲ ਅਤੇ ਮੱਧ ਮਈ ਵਿਚਾਲੇ ਜਤਾਇਆ ਗਿਆ ਹੈ | (ਏਜੰਸੀ)