
ਸਾਡੀ ਲੜਾਈ ਪੰਜਾਬ ਦੇ ਪਾਣੀਆਂ ਦੀ ਵੀ ਹੈ। ਹਰਿਆਣਾ ਲਈ ਪਾਣੀ ਦੀ ਹਰ ਬੂੰਦ ਲਈ ਲੜਦੇ ਰਹਾਂਗੇ।
ਹਰਿਆਣਾ - ਚੰਡੀਗੜ੍ਹ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਹੋ ਰਹੀ ਬਿਆਨਬਾਜ਼ੀ ਦਰਮਿਆਨ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਐਤਵਾਰ ਨੂੰ ਰੋਹਤਕ ਸਥਿਤ ਆਪਣੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੋਗਲੇ ਸ਼ਬਦਾਂ ਵਿਚ ਕਿਹਾ ਕਿ ਚੰਡੀਗੜ੍ਹ ਹਰਿਆਣਾ ਦਾ ਹੀ ਹੈ। ਸਾਡੀ ਲੜਾਈ ਪੰਜਾਬ ਦੇ ਪਾਣੀਆਂ ਦੀ ਵੀ ਹੈ। ਹਰਿਆਣਾ ਲਈ ਪਾਣੀ ਦੀ ਹਰ ਬੂੰਦ ਲਈ ਲੜਦੇ ਰਹਾਂਗੇ।
Bhagwant Mann
ਰਾਵੀ ਅਤੇ ਸਤਲੁਜ ਦੇ ਪਾਣੀਆਂ 'ਤੇ ਵੀ ਸਾਡਾ ਹੱਕ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਵਿਚਾਲੇ ਤਿੰਨ ਮੁੱਦੇ ਹਨ। ਪਾਣੀ, ਹਿੰਦੀ ਬੋਲਣ ਵਾਲਾ ਖੇਤਰ ਅਤੇ ਰਾਜਧਾਨੀ ਚੰਡੀਗੜ੍ਹ। ਇਸ 'ਤੇ ਅਸੀਂ ਸਾਰੇ ਹਰਿਆਣਾ ਦੇ ਲੋਕ ਮਿਲ ਕੇ ਲੜਾਂਗੇ। ਇਸ ਦੇ ਲਈ ਮੰਗਲਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਤੋਂ ਸਰਬ ਪਾਰਟੀ ਮੀਟਿੰਗ ਦੀ ਮੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਹਿੱਤ ਵਿਚ ਕਿਸੇ ਵੀ ਮੁੱਦੇ ’ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹਨ।
Bhupinder Singh Hooda
ਉਨ੍ਹਾਂ ਨੇ ਵੱਧ ਰਹੀ ਮਹਿੰਗਾਈ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਮਹਿੰਗਾਈ ਤੋਂ ਦੁਖੀ ਹਨ। ਇਸ 'ਤੇ ਵੀ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਨਹੀਂ ਲਾਈ ਹੈ। ਡੀਏਪੀ ਦੀਆਂ ਕੀਮਤਾਂ ਅਤੇ ਬਿਜਲੀ ਦਰਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਇਹ ਆਮ ਆਦਮੀ 'ਤੇ ਦੋਹਰੀ ਮਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।
ਭਾਜਪਾ-ਜੇਜੇਪੀ ਸਰਕਾਰ ਨੇ ਲੋਕ ਵਿਰੋਧੀ ਫੈਸਲੇ ਲਏ ਹਨ। ਇਸ ਸਰਕਾਰ ਨੇ ਨਾ ਤਾਂ ਬਜ਼ੁਰਗਾਂ ਨੂੰ ਬਖਸ਼ਿਆ ਹੈ ਅਤੇ ਨਾ ਹੀ ਬੱਚਿਆਂ ਨੂੰ। ਬਜ਼ੁਰਗਾਂ ਦੀ ਪੈਨਸ਼ਨ ਕੱਟਣ ਤੋਂ ਲੈ ਕੇ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤੱਕ ਨਿਯਮ 134ਏ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਨ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਵੱਧ ਰਿਹਾ ਹੈ।