ਲੀਜ਼ ਦਾ ਮੁੱਦਾ ਸੁਲਝਾਉਣ ਲਈ MP ਤਿਵਾੜੀ ਦੀ ਅਗਵਾਈ ਹੇਠ BBMB ਦੇ ਚੇਅਰਮੈਨ ਨੂੰ ਮਿਲੇ ਨੰਗਲ ਦੇ ਵਸਨੀਕ 
Published : Apr 3, 2022, 2:00 pm IST
Updated : Apr 3, 2022, 2:00 pm IST
SHARE ARTICLE
Nangal residents meet BBMB chairman under MP Tewari to resolve lease issue
Nangal residents meet BBMB chairman under MP Tewari to resolve lease issue

ਸਾਂਸਦ ਤਿਵਾੜੀ ਨੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲਾ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ ਦਿੱਤਾ

ਚੰਡੀਗੜ੍ਹ  : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਕੌਮੀ ਬੁਲਾਰੇ ਅਤੇ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਦੀ ਅਗਵਾਈ ਹੇਠ 1946 ਦੇ ਬਾਅਦ ਤੋਂ ਨੰਗਲ ਟਾਊਨਸ਼ਿਪ ਵਿੱਚ ਲੀਜ਼ ’ਤੇ ਲਈਆਂ ਜ਼ਮੀਨਾਂ ’ਤੇ ਬਣੀਆਂ ਦੁਕਾਨਾਂ ਅਤੇ ਮਕਾਨਾਂ ਦੇ ਮਸਲੇ ਦੇ ਹੱਲ ਲਈ ਅੱਜ ਨੰਗਲ ਟਾਊਨਸ਼ਿਪ ਦੇ ਵਸਨੀਕਾਂ ਦਾ ਇੱਕ ਵਫ਼ਦ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਿਲਿਆ।

ਇਸ ਮੌਕੇ ਤਿਵਾੜੀ ਨੇ ਕਿਹਾ ਕਿ ਭਾਖੜਾ ਡੈਮ ਦੀ ਉਸਾਰੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ। ਨਵੰਬਰ 1944 ਵਿਚ, ਪੰਜਾਬ ਦੇ ਤਤਕਾਲੀ ਮਾਲ ਮੰਤਰੀ ਸਰ ਛੋਟੂ ਰਾਮ ਅਤੇ ਬਿਲਾਸਪੁਰ ਦੇ ਰਾਜਾ ਵਿਚਕਾਰ ਇਸ ਸਬੰਧ ਵਿਚ ਇਕ ਸਮਝੌਤਾ ਹੋਇਆ ਸੀ। ਡੈਮ ਦੇ ਨਿਰਮਾਣ ਵਿੱਚ ਸ਼ਾਮਲ ਲੋਕਾਂ ਨੂੰ ਮਕਾਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਨੰਗਲ ਟਾਊਨਸ਼ਿਪ ਬਣਾਈ ਗਈ ਸੀ।ਇਸ ਪ੍ਰੋਜੈਕਟ ਲਈ ਜ਼ਮੀਨ ਸਾਰੇ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਜ਼ਮੀਨ ਲੀਜ਼ 'ਤੇ ਦਿੱਤੀ ਗਈ ਸੀ ਕਿਉਂਕਿ ਇਸ ਪ੍ਰੋਜੈਕਟ ਲਈ ਸਾਰੀ ਜ਼ਮੀਨ ਨੂੰ ਅਣਵੰਡੇ ਪੰਜਾਬ ਦੇ ਸਿੰਚਾਈ ਵਿਭਾਗ ਵਲੋਂ ਅਕਵਾਇਰ ਕੀਤਾ ਗਿਆ ਸੀ।

Nangal residents meet BBMB chairman under MP Tewari to resolve lease issueNangal residents meet BBMB chairman under MP Tewari to resolve lease issue

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸਲ ਲੀਜ਼ ਦੀ ਮਿਆਦ 1995 ਵਿੱਚ ਖ਼ਤਮ ਹੋ ਗਈ ਸੀ ਅਤੇ ਇਸ ਦਾ ਨਵੀਨੀਕਰਨ ਕੀਤਾ ਜਾਣਾ ਸੀ।  ਇਸ ਸਬੰਧੀ 1995, 2003, 2010 ਅਤੇ 2018 ਵਿੱਚ ਕਈ ਵਾਰ ਯਤਨ ਕੀਤੇ ਗਏ ਸਨ ਪਰ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਬੀਬੀਐਮਪੀ ਅਧਿਕਾਰੀਆਂ ਨਾਲ ਸਹਿਮਤੀ ਨਾ ਬਣਨ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ। ਸਾਬਕਾ ਕੇਂਦਰੀ ਮੰਤਰੀ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਬਦਕਿਸਮਤੀ ਨਾਲ ਉਦੋਂ ਤੋਂ ਇਸ ਮਾਮਲੇ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ।

Nangal residents meet BBMB chairman under MP Tewari to resolve lease issueNangal residents meet BBMB chairman under MP Tewari to resolve lease issue

ਅੱਜ ਤਿਵਾੜੀ ਨੇ ਨੰਗਲ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਦੇ ਇੱਕ ਵਫ਼ਦ ਨੂੰ ਨਾਲ ਲੈ ਕੇ ਬੀਬੀਐਮਬੀ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲਾ ਸਹਿਮਤੀ ਨਾਲ ਹੱਲ ਕਰਨ ’ਤੇ ਜ਼ੋਰ ਦਿੱਤਾ। ਇਸ ਸਬੰਧੀ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ 2018 ਵਿੱਚ ਬੀਬੀਐਮਬੀ ਵਿੱਚ ਰੈਗੂਲਰਾਈਜ਼ੇਸ਼ਨ ਲਈ ਅਮਲੀ ਰੂਪ ਵਿੱਚ ਸੋਧਾਂ ਸਬੰਧੀ ਲਿਆਂਦੇ ਪ੍ਰਸਤਾਵ ’ਤੇ ਕੁਝ ਸਹਿਮਤੀ ਬਣੀ।  ਜੋ ਕਿ ਦੁਕਾਨਦਾਰਾਂ, ਵਸਨੀਕਾਂ, ਨੰਗਲ ਟਾਊਨਸ਼ਿਪ ਦੇ ਨੁਮਾਇੰਦਿਆਂ ਅਤੇ ਬੀ.ਬੀ.ਐਮ.ਬੀ. ਵਿਚਕਾਰ ਅਗਲੇਰੀ ਗੱਲਬਾਤ ਦਾ ਆਧਾਰ ਬਣ ਸਕਦਾ ਹੈ।

Nangal residents meet BBMB chairman under MP Tewari to resolve lease issueNangal residents meet BBMB chairman under MP Tewari to resolve lease issue

ਇਹ ਇਸ ਮਾਮਲੇ ਨੂੰ ਸੁਲਝਾਉਣ ਲਈ ਆਪਸੀ ਸਹਿਮਤੀ ਦੀ ਸੰਭਾਵਨਾ ਪੈਦਾ ਕਰੇਗਾ।  ਜਿਸ ਨਾਲ ਪਿਛਲੇ 7 ਦਹਾਕਿਆਂ ਤੋਂ ਸ਼ਹਿਰ ਕਸਬੇ ਵਿੱਚ ਵਸੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੂੰ ਰਾਹਤ ਮਿਲੇਗੀ। ਜਿਸ 'ਤੇ ਤਿਵਾੜੀ ਨੇ ਬੀਬੀਐਮਬੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਦੀਆਂ ਚਿੰਤਾਵਾਂ ਨੂੰ ਸਮਝਦੇ ਹੋਏ ਮਾਨਵੀ ਅਤੇ ਹਮਦਰਦੀ ਵਾਲੀ ਸੋਚ ਨਾਲ ਮਾਮਲਾ ਹੱਲ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਟਾਊਨਸ਼ਿਪ ਵਿੱਚ ਰਹਿਣ ਵਾਲੇ ਲੋਕਾਂ ਦੀ ਇਹ ਤੀਜੀ ਪੀੜ੍ਹੀ ਹੈ।  ਜਿਸ ਜਾਇਦਾਦ 'ਤੇ ਉਹ ਪਿਛਲੇ 70 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ 'ਚੋਂ ਕਿਸੇ ਕੋਲ ਵੀ ਪੱਕੀ ਦਾਅਵਾ ਨਹੀਂ ਹੈ।  ਇਹ ਵਿਸ਼ਾ ਤਲਵਾਰ ਦੀ ਤਰ੍ਹਾਂ ਉਨ੍ਹਾਂ ਦੇ ਸਿਰ 'ਤੇ ਲਟਕ ਰਿਹਾ ਹੈ।

Nangal residents meet BBMB chairman under MP Tewari to resolve lease issueNangal residents meet BBMB chairman under MP Tewari to resolve lease issue

ਉਨ੍ਹਾਂ ਆਸ ਪ੍ਰਗਟਾਈ ਕਿ ਇੱਥੇ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਕਰੀਬ 10 ਹਜ਼ਾਰ ਲੋਕਾਂ ਦੀ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰ ਸਬੰਧੀ ਚਿੰਤਾਵਾਂ ਖ਼ਤਮ ਹੋ ਜਾਣਗੀਆਂ।
ਇਸ ਮੌਕੇ ਤਿਵਾੜੀ ਦੇ ਨਾਲ ਨੰਗਲ ਟਾਉਨਸ਼ਿਪ ਦੀ ਪ੍ਰਤੀਨਿਧਤਾ ਕਰ ਰਹੇ ਰਾਕੇਸ਼ ਨਈਅਰ, ਪ੍ਰਦੀਪ ਸੋਨੀ, ਅਸ਼ੋਕ ਸੈਣੀ, ਰਮਨ ਕਨੌਜੀਆ ਵੀ ਮੌਜੂਦ ਸਨ।
ਜਿੱਥੇ ਹੋਰਨਾਂ ਤੋਂ ਇਲਾਵਾ ਪਵਨ ਦੀਵਾਨ ਸਾਬਕਾ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਸੰਜੇ ਸ਼੍ਰੀਵਾਸਤਵ ਚੇਅਰਮੈਨ, ਇੰਜੀ.  ਹਰਮਿੰਦਰ ਸਿੰਘ ਮੈਂਬਰ ਪਾਵਰ, ਇੰਜੀ.  ਤਰੁਣ ਅਗਰਵਾਲ ਸਕੱਤਰ, ਇੰਜੀ.  ਸੀ.ਪੀ ਸਿੰਘ ਚੀਫ਼ ਇੰਜੀਨੀਅਰ/ਭਾਖੜਾ ਡੈਮ, ਡਿਪਟੀ ਚੀਫ਼ ਇੰਜੀਨੀਅਰ ਐਚ.ਐਲ.ਕੰਬੋਜ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement