ਨਵਜੋਤ ਸਿੱਧੂ ਨੇ ਸਾਬਕਾ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ
Published : Apr 3, 2022, 12:03 am IST
Updated : Apr 3, 2022, 12:03 am IST
SHARE ARTICLE
image
image

ਨਵਜੋਤ ਸਿੱਧੂ ਨੇ ਸਾਬਕਾ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ

ਪਟਿਆਲਾ, 2 ਅਪੈ੍ਰਲ (ਦਲਜਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਬਾਅਦ ਚੁੱਪੀ ਧਾਰੀ ਬੈਠੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਸ਼ਾਹੀ ਸ਼ਹਿਰ ਪਟਿਆਲਾ ’ਚ ਸਥਿਤ ਅਪਣੀ ਨਿੱਜੀ ਰਿਹਾਇਸ਼ ਵਿਖੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਸਿੱਧੂ ਸਮਾਣਾ ਤੋਂ ਵਿਧਾਇਕ ਰਹੇ ਰਾਜਿੰਦਰ ਸਿੰਘ ਦੇ ਘਰ ਵੀ ਮੀਟਿੰਗ ਕੀਤੀ ਗਈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਵੱਡੀ ਹਾਰ ਅਤੇ ਪ੍ਰਧਾਨਗੀ ਅਹੁਦਾ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਲੋਂ ਸਾਬਕਾ ਵਿਧਾਇਕਾਂ ਨਾਲ ਇਹ ਤੀਸਰੀ ਮੀਟਿੰਗ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਇਸ ਮੀਟਿੰਗ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। 
ਇਸ ਮੌਕੇ ਪਿਰਮਲ ਸਿੰਘ ਸਾਬਕਾ ਵਿਧਾਇਕ ਭਦੌੜ, ਹਰਜਿੰਦਰ ਸਿੰਘ ਕਾਂਗਰਸੀ ਆਗੂ ਕਪੂਰਥਲਾ, ਤਰਲੋਚਨ ਸਿੰਘ ਸਾਬਕਾ ਵਿਧਾਇਕ ਬੰਗਾ, ਸੰਤੋਸ਼ ਚੌਧਰੀ ਸਾਬਕਾ ਵਿਧਾਇਕ ਸ਼ਾਮਚੁਰਾਸੀ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਮੈਂਬਰ ਰਾਜ ਸਭਾ, ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੌਰ, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਰਾਜਪੁਰਾ, ਰਜਿੰਦਰ ਸਿੰਘ ਸਾਬਕਾ ਵਿਧਾਇਕ ਸਮਾਣਾ, ਵਿਸ਼ਨੂੰ ਸਰਮਾ ਸਾਬਕਾ ਵਿਧਾਇਕ ਕਾਂਗਰਸ ਪਟਿਆਲਾ ਸ਼ਹਿਰੀ, ਗੁਰਪ੍ਰੀਤ ਸਿੰਘ ਜੀ. ਪੀ. ਸਾਬਕਾ ਐਮ. ਐਲ. ਏ. ਬੱਸੀ ਪਠਾਣਾ, ਸੁਰਜੀਤ ਧੀਮਾਨ ਸਾਬਕਾ ਵਿਧਾਇਕ ਅਮਰਗੜ੍ਹ, ਅਸਵਨੀ ਸੇਖੜੀ ਸਾਬਕਾ ਵਿਧਾਇਕ ਬਟਾਲਾ, ਸੁਨੀਲ ਦੱਤੀ ਕਾਂਗਰਸੀ ਆਗੂ ਅੰਮ੍ਰਿਤਸਰ, ਮੁਹੰਮਦ ਮੁਸਤਫ਼ਾ ਸਾਬਕਾ ਪੁਲਿਸ ਅਧਿਕਾਰੀ, ਰਜੀਆ ਸੁਲਤਾਨਾ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ ਜੰਡਿਆਲਾ, ਮਹਿੰਦਰ ਸਿੰਘ ਕੇ. ਪੀ. ਸਾਬਕਾ ਵਿਧਾਇਕ ਜਲੰਧਰ ਆਦਿ ਕਾਂਗਰਸੀ ਆਗੂ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਗਏ ਹਨ।   
ਫੋਟੋ ਨੰ 2ਪੀਏਟੀ. 7  
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement