ਨਵਜੋਤ ਸਿੱਧੂ ਅੱਜ ਪੁੱਜਣਗੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ

By : GAGANDEEP

Published : Apr 3, 2023, 8:01 am IST
Updated : Apr 3, 2023, 8:01 am IST
SHARE ARTICLE
photo
photo

ਮਾਪਿਆਂ ਨਾਲ ਕਰਨਗੇ ਦੁੱਖ ਸਾਂਝਾ

 

ਬਠਿੰਡਾ (ਸੁਖਜਿੰਦਰ ਮਾਨ) : ਬੀਤੇ ਕਲ ਕਾੇਦਰੀ ਜੇਲ ਪਟਿਆਲਾ ਤੋਂ ਰਿਹਾਅ ਹੋ ਕੇ ਆਏ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ  ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਸ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਆਉਣਗੇ | ਇਸ ਮੌਕੇ ਉਨ੍ਹਾਂ ਵਲੋਂ ਪ੍ਰੈਸ ਕਾਨਫ਼ਰੰਸ ਵੀ ਰੱਖੀ ਗਈ ਹੈ, ਜਿਥੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਮੁੱਦੇ 'ਤੇ ਅਪਣੇ ਵਿਚਾਰ ਰੱਖਣਗੇ | ਇਹ ਸਿੱਧੂ ਦੀ ਗਾਇਕ ਦੇ ਘਰ ਪਹਿਲੀ ਫੇਰੀ ਹੋਵੇਗੀ, ਕਿਉਂਕਿ ਗਾਇਕ ਸਿੱਧੂ ਮੁੂਸੇਵਾਲਾ ਦਾ ਕਤਲ 29 ਮਈ 2022 ਨੂੰ  ਕੀਤਾ ਗਿਆ ਸੀ ਜਦੋਂਕਿ ਨਵਜੋਤ ਸਿੱਧੂ 20 ਮਈ 2022 ਨੂੰ  ਪਟਿਆਲਾ ਜੇਲ ਵਿਚ ਸਜ਼ਾ ਭੁਗਤਣ ਚਲੇ ਗਏ ਸਨ | ਇਸ ਦੌਰਾਨ ਉਨ੍ਹਾਂ ਰਿਹਾਈ ਤਕ ਇਕ ਵੀ ਛੁੱਟੀ ਨਹੀਂ ਲਈ | ਹਾਲਾਂਕਿ ਕੁੱਝ ਦਿਨ ਪਹਿਲਾਂ ਨਵਜੋਤ ਸਿੱਧੂ ਸਮਰਥਕ ਵਿਧਾਇਕਾਂ ਦਾ ਇਕ ਵਫ਼ਦ ਜ਼ਰੂਰ ਸਿੱਧੂ ਮੂਸੇਵਾਲਾ ਦੇ ਘਰ ਉਸ ਦੇ ਮਾਪਿਆਂ ਕੋਲ ਅਪਣੇ ਆਗੂ ਦਾ ਸੁਨੇਹਾ ਲੈ ਕੇ ਪੁੱਜੇ ਸਨ |

ਉਧਰ ਮਹਰੂਮ ਗਾਇਕ ਦੇ ਪ੍ਰਵਾਰਕ ਮੈਂਬਰਾਂ ਨੂੰ  ਵੀ ਨਵਜੋਤ ਸਿੱਧੂ ਤੋਂ ਕਾਫ਼ੀ ਉਮੀਦਾਂ ਦਸੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ  ਉਮੀਦ ਹੈ ਕਿ ਖੁਲ੍ਹ ਕੇ ਬੋਲਣ ਵਾਲੇ ਸਿੱਧੂ ਉਨ੍ਹਾਂ ਦੇ ਪੁੱਤਰ ਨੂੰ  ਇਨਸਾਫ਼ ਦਿਵਾਉਣ ਲਈ ਅਵਾਜ਼ ਚੁੱਕੇਗਾ | ਦਸਣਾ ਬਣਦਾ ਹੈ ਕਿ ਅਪਣੇ ਪੁੱਤਰ ਦੇ ਕਾਤਲਾਂ ਅਤੇ ਉਸ ਦੇ ਕਤਲ ਦੀ ਸਾਜ਼ਸ ਰਚਣ ਵਾਲਿਆਂ ਨੂੰ  ਫੜਾਉਣ ਦੀ ਮੰਗ ਨੂੰ  ਲੈ ਕੇ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵਿਧਾਨ ਸਭਾ ਅੱਗੇ ਵੀ ਧਰਨਾ ਲਗਾ ਚੁੱਕੇ ਹਨ |

ਇਸ ਤੋਂ ਇਲਾਵਾ ਪਿਛਲੇ ਦਿਨੀਂ ਹੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਵੀ ਮਨਾਈ ਗਈ ਹੈ, ਜਿਥੇ ਪ੍ਰਵਾਰ ਵਾਲਿਆਂ ਨੇ ਪੰਜਾਬ ਸਰਕਾਰ ਉਪਰ ਲੋਕਾਂ ਨੂੰ  ਪੁੱਜਣ ਤੋਂ ਰੋਕਣ ਲਈ ਭਾਈ ਅੰਮਿ੍ਤਪਾਲ ਸਿੰਘ ਦੀ ਫੜੋ-ਫੜਾਈ ਦਾ ਸਾਜ਼ਸ਼ ਤਹਿਤ ਸਿਲਸਿਲਾ ਸ਼ੁਰੂ ਕਰਨ ਦਾ ਦੋਸ਼ ਲਗਾਇਆ ਸੀ ਤਾਕਿ ਬਰਸੀ ਸਮਾਗਮ ਮੌਕੇ ਲੋਕਾਂ ਦਾ ਇਕੱਠ ਨਾ ਹੋ ਸਕੇ | ਹੁਣ ਸਿੱਧੂ ਦੇ ਬਾਹਰ ਆਉਣ ਕਾਰਨ ਇਸ ਮੁੱਦੇ 'ਤੇ ਉਹ ਸਰਕਾਰ ਨੂੰ  ਘੇਰਣ ਦੀ ਕੋਸ਼ਿਸ਼ ਕਰਨਗੇ | ਉਧਰ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਮੰਨੇ ਜਾਂਦੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਵੀ ਇਸ ਮੌਕੇ ਹਾਜ਼ਰ ਰਹਿਣਗੇ |
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement