
'ਪੰਜਾਬ ਭਰ ਵਿੱਚ ਖ਼ੁਦ ਕਰਾਂਗਾ 10 ਮਹਾਪੰਚਾਇਤਾਂ'
ਫਰੀਦਕੋਟ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀ ਮਹਾਂਪੰਚਾਇਤ ਵਿੱਚ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਭਰ ਵਿੱਚ 10 ਕਿਸਾਨ ਮਹਾਂਪੰਚਾਇਤਾਂ ਮੈਂ ਖੁਦ ਕਰਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਅਦ ਪੂਰੇ ਭਾਰਤ ਵਿੱਚ ਜਾਵਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਮੇਰਾ ਮਰਨ ਵਰਤ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਹਾਰੀ ਅਤੇ ਕਿਸਾਨ ਜਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਸਾਨੂੰ ਮੀਟਿੰਗ ਉੱਤੇ ਬੁਲਾ ਲਿਆ ਹੈ ਅਤੇ ਬਾਅਦ ਵਿੱਚ ਧੋਖੇ ਨਾਲ ਹਿਰਾਸਤ ਵਿੱਚ ਲੈ ਲਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਐਮਐਸਪੀ ਦੇ ਮੁੱਦੇ ਨੂੰ ਅਸੀ ਲੋਕ ਸਭਾ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਲੈ ਕੇ ਗਏ ਹਾਂ। ਜੇਕਰ ਇਸੇ ਤਰ੍ਹਾਂ ਅਸੀਂ ਝੋਨੇ ਦੀ ਖੇਤੀ ਕਰਦੇ ਰਹੇ ਤਾਂ 15 ਕੁ ਸਾਲਾਂ ਵਿੱਚ ਪਾਣੀ ਖ਼ਤਮ ਹੋ ਜਾਵੇਗਾ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਮੈਂ ਇੱਕਲੇ ਕਿਸਾਨਾਂ ਦੀ ਲੜਾਈ ਨਹੀਂ ਲੜ ਰਿਹਾ, ਹੁਣ ਤਾਂ ਲੋਕ ਮੈਨੂੰ ਬਾਪੂ ਕਹਿਣ ਲੱਗ ਗਏ ਤੇ ਹੁਣ ਸਾਰੇ ਮੇਰੇ ਆਪਣੇ ਨੇ ਉਹਨਾਂ ਸਭ ਦੀ ਲੜਾਈ ਲੜ ਰਿਹਾ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨੀ ਦੇ ਮੁੱਦਿਆ ਨੂੰ ਲੈ ਕੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਹੈਕਿ ਅਸੀਂ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਐਮਐਸਪੀ ਲਈ ਸੰਘਰਸ਼ ਕਰਾਂਗੇ।