Punjab News: ਮਹਿਲਾ ਕਾਂਸਟੇਬਲ ਦੀ ਕਾਲੀ ਥਾਰ 'ਚੋਂ ਮਿਲੀ ਹੈਰੋਇਨ, ਪੁਲਿਸ ਨੇ ਕੀਤੀ ਕਾਬੂ
Published : Apr 3, 2025, 2:16 pm IST
Updated : Apr 3, 2025, 2:16 pm IST
SHARE ARTICLE
Heroin found in black Thar of female constable
Heroin found in black Thar of female constable

ਸੀਨੀਅਰ ਲੇਡੀਜ਼ ਕਾਂਸਟੇਬਲ ਵਜੋਂ ਅਮਨ ਮਾਨਸਾ ਜ਼ਿਲ੍ਹੇ ਵਿਚ ਹੈ ਤਾਇਨਾਤ

 

Punjab News: ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ 'ਚ ਤਾਇਨਾਤ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਕਾਂਸਟੇਬਲ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। 
ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਥਾਣਾ ਕੇਨਾਲ 'ਚ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਇੰਟਰਾਗ੍ਰਾਮ 'ਤੇ ਵੀ ਬਹੁਤ ਮਸ਼ਹੂਰ ਹੈ, ਉਸ ਦੀਆਂ ਨਿੱਤ ਨਵੀਆਂ-ਨਵੀਆਂ ਰੀਲਾਂ ਇੰਸਟਾਗ੍ਰਾਮ ਉੱਤੇ ਦੇਖਣ ਨੂੰ ਮਿਲਦੀਆਂ ਹਨ। ਉਸ ਨੇ ਕਈ ਵਾਰ ਪੁਲਿਸ ਦੀ ਵਰਦੀ ਵਿਚ ਅਤੇ ਥਾਰ ਨਾਲ ਕਈ ਰੀਲਾਂ ਇੰਸਟਾਗ੍ਰਾਮ ਉੱਤੇ ਅਪਲੋਡ ਕੀਤੀਆਂ ਹਨ। 


ANTF ਦੀ ਟੀਮ ਪਿਛਲੇ ਕਈ ਸਮੇਂ ਤੋਂ ਅਮਨਦੀਪ ਕੌਰ 'ਤੇ ਨਜ਼ਰ ਰੱਖ ਰਹੀ ਸੀ। ਬੁੱਧਵਾਰ ਨੂੰ ਜਦੋਂ ਉਹ ਡਿਊਟੀ ਤੋਂ ਬਾਅਦ ਆਪਣੀ ਥਾਰ ਗੱਡੀ 'ਚ ਬਾਹਰ ਨਿਕਲੀ ਤਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ। ਲਾਡਲੀ ਬੇਟੀ ਚੌਕ 'ਤੇ ਉਸ ਦੀ ਗੱਡੀ ਰੋਕੀ ਗਈ, ਜਿੱਥੇ ਜਾਂਚ ਕਰਨ 'ਤੇ 17.71 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੂੰ ਪਿੱਛਾ ਕਰਦਿਆਂ ਦੇਖ ਕੇ ਅਮਨ ਨੇ ਗੱਡੀ ਰੋਕ ਲਈ ਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਉੱਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਮੌਕੇ ਉੱਤੇ ਕਿਸੇ ਰਸੂਖਦਾਰ ਤੋਂ ਮਦਦ ਲੈਣ ਲਈ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਉਸ ਦਾ ਮੋਬਾਇਲ ਜ਼ਬਤ ਕਰ ਲਿਆ। 

ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਮਨਦੀਪ ਕੌਰ ਦੀ ਉੱਚੇ ਅਹੁਦਿਆਂ ’ਤੇ ਬੈਠੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤਕ ਪਹੁੰਚ ਸੀ। ਪਹਿਲਾਂ ਵੀ ਉਸ 'ਤੇ ਇਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਵੱਡੇ ਲੋਕਾਂ ਦੀ ਸਿਫ਼ਾਰਸ਼ ਨਾਲ ਮੁੜ ਬਠਿੰਡਾ ਪੁਲਿਸ ਲਾਈਨ ‘ਚ ਟੈਂਪਰੇਰੀ ਅਟੈਚਮੈਂਟ 'ਤੇ ਤਾਇਨਾਤ ਹੋ ਗਈ।

ਪੁਲਿਸ ਨੇ ਦੋਸ਼ੀ ਮਹਿਲਾ ਪੁਲਿਸ ਕਰਮਚਾਰੀ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਵੱਡੇ ਨੈਟਵਰਕ ਨਾਲ ਜੁੜੀ ਹੋਈ ਸੀ। 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement