
ਹਜ਼ਾਰਾਂ ਦੀ ਕਣਕ ਦਾ ਹੋਇਆ ਨੁਕਸਾਨ
ਬਟਾਲਾ: ਕਣਕ ਨਾਲ ਲੱਦੀ ਟਰਾਲੀ ਹੰਸਲੀ ਡਰੇਨ ’ਚ ਡਿੱਗਣ ਦੀ ਖ਼ਬਰ ਮਿਲੀ ਹੈ। ਦਰਅਸਲ, ਸਥਾਨਕ ਅੰਮ੍ਰਿਤਸਰ-ਜਲੰਧਰ ਬਾਈਪਾਸ ਦੀ ਹੰਸਲੀ ਡਰੇਨ ਨੇੜਿਓਂ ਕਣਕ ਨਾਲ ਭਰੀ ਟਰੈਕਟਰ-ਟਰਾਲੀ ਲੰਘ ਰਹੀ ਸੀ ਕਿ ਸੜਕ ਕਿਨਾਰੇ ਐਂਗਲ ਨਾ ਲੱਗੇ ਹੋਣ ਕਰਕੇ ਟਰਾਲੀ ਅਚਾਨਕ ਬੇਕਾਬੂ ਹੋ ਕੇ ਹੰਸਲੀ ਨਾਲੇ ਵਿਚ ਜਾ ਡਿੱਗੀ ਤੇ ਸਾਰੀ ਕਣਕ ਵੀ ਨਾਲੇ ਵਿਚ ਹੀ ਰੁੜ ਗਈ। ਜਿਸ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
Tractor-trolley loaded with wheat fallen in Hansoli drain
ਸਥਾਨਕ ਇਲਾਕਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੰਸਲੀ ਡਰੇਨ ਸੜਕ ਦੇ ਕਿਨਾਰਿਆਂ ’ਤੇ ਐਂਗਲ ਲਗਵਾਏ ਜਾਣ ਕਿਉਂਕਿ ਸੜਕ ਬਹੁਤ ਛੋਟੀ ਹੈ ਤੇ ਵੱਡੇ ਵਾਹਨਾਂ ਨੂੰ ਲੰਘਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਦੇ ਕਿਨਾਰਿਆਂ ’ਤੇ ਐਂਗਲ ਨਾ ਲੱਗੇ ਹੋਣ ਕਾਰਨ ਵਾਹਨਾਂ ਦੇ ਨਾਲੇ ਵਿਚ ਡਿੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਕੁਝ ਦਿਨ ਪਹਿਲਾਂ ਵੀ ਹੰਸਲੀ ਡਰੇਨ ਵਿਚ ਇਕ ਰਿਕਸ਼ਾ ਚਾਲਕ ਦਾ ਰਿਕਸ਼ਾ ਐਂਗਲ ਨਾ ਲੱਗੇ ਹੋਣ ਕਾਰਨ ਵਿਚ ਡਿੱਗ ਪਿਆ ਪਰ ਸਵਾਰੀਆਂ ਬਚ ਗਈਆਂ ਸਨ।