
ਤਖ਼ਤ ਸਚਖੰਡ ਸ੍ਰੀ ਅਬਿਚਲ ਨਗਰ, ਨਾਂਦੇੜ (ਮਹਾਰਾਸ਼ਟਰ) ਦੇ ਮੀਤ ਜਥੇਦਾਰ ਬਾਬਾ ਰਾਮ ਸਿੰਘ
ਅੰਮ੍ਰਿਤਸਰ, 2 ਮਈ (ਸੁਖਵਿੰਦਰ ਸਿੰਘ ਬਹੋੜੂ): ਤਖ਼ਤ ਸਚਖੰਡ ਸ੍ਰੀ ਅਬਿਚਲ ਨਗਰ, ਨਾਂਦੇੜ (ਮਹਾਰਾਸ਼ਟਰ) ਦੇ ਮੀਤ ਜਥੇਦਾਰ ਬਾਬਾ ਰਾਮ ਸਿੰਘ ਨੇ ਅਪਣੇ ਸੰਦੇਸ਼ ਵਿਚ ਕਿਹਾ ਹੈ ਕਿ ਜਦੋਂ ਇਥੋਂ ਪੰਜਾਬ ਦੀ ਸੰਗਤ ਵਾਪਸ ਗਈ ਉਸ ਤੋਂ ਪਹਿਲਾਂ ਤਿੰਨ-ਤਿੰਨ, ਚਾਰ-ਚਾਰ ਵਾਰੀ ਉਥੋਂ ਦੇ ਸਿਹਤ ਵਿਭਾਗ ਨੇ ਗੁਰਦੁਆਰਾ ਸਾਹਿਬ ਵਿਚ ਆ ਕੇ ਯਾਤਰੂਆਂ ਦੀ ਸਿਹਤ ਦੀ ਜਾਂਚ ਕੀਤੀ ਸੀ ਅਤੇ ਕਿਸੇ ਵੀ ਯਾਤਰੂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਸਨ। ਇਹ ਮੀਡੀਆ ਵਾਲੇ ਗੁਰਦੁਆਰਾ ਸਾਹਿਬ ਦੇ ਬੇਅਦਬੀ ਦਾ ਜੋ ਕਰ ਰਹੇ ਹਨ, ਸੰਗਤਾਂ ਉਸ ਤੋਂ ਸੁਚੇਤ ਰਹਿਣ।
File photo
ਜੋ ਵੀ ਕੋਈ ਗੁਰਦੁਆਰਾ ਸਾਹਿਬ ਦੀ ਬੇਅਦਬੀ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ, ਕਲਗੀਧਰ ਪਾਤਸ਼ਾਹ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਯਾਤਰੂਆਂ ਵਿਚ ਕੋਈ ਕਿਸੇ ਪ੍ਰਕਾਰ ਦਾ ਲੱਛਣ ਨਾ ਹੋਣ ਕਰ ਕੇ ਯਾਤਰੂਆਂ ਨੂੰ ਇਥੋਂ ਵਿਦਾ ਕੀਤਾ ਗਿਆ। ਸਾਰੇ ਯਾਤਰੂਆਂ ਦੀ ਜਾਂਚ ਸਰਕਾਰੀ ਹਸਪਤਾਲ ਵਿਚ ਹੋਈ। ਇਹ ਪ੍ਰਗਟਾਵਾ ਗੁਰਦੁਆਰਾ ਸਾਹਿਬ ਦੇ ਸੁਪਰਡੰਟ ਸਾਹਿਬ ਵਾਧਵਾ ਨੇ ਕੀਤਾ।
File photo
ਕਿਸੇ ਯਾਤਰੂ ਵਿਚ ਕੋਰੋਨਾ ਲੱਛਣ ਨਹੀਂ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦਾ ਸ਼ੱਕ ਹੈ ਤਾਂ ਉਹ ਨਾਂਦੇੜ ਸਾਹਿਬ ਆ ਕੇ ਅਪਣੀ ਤਸੱਲੀ ਕਰ ਸਕਦਾ ਹੈ। ਗੱਡੀ ਨੰਬਰ 10 ਦੀ ਸੰਗਤ ਅਤੇ ਡਰਾਈਵਰ ਤੇ ਕੰਡਕਟਰ ਨੇ ਕਿਹਾ ਕਿ ਇਸ ਬਸ 'ਚ 2 ਯਾਤਰੂਆਂ ਦੀ ਮੌਤ ਹੋ ਗਈ ਹੈ ਅਤੇ ਬਾਕੀ 115 ਯਾਤਰੂ ਜੋ ਇਨ੍ਹਾਂ ਵਿਚ ਆਏ ਹਨ ਉਨ੍ਹਾਂ ਵਿਚ ਬਹੁਤੇ ਕੋਵਿਡ-19 ਤੋਂ ਪ੍ਰਭਾਵਤ ਹਨ। ਇਹ ਯਾਤਰੂ ਇਸ ਵੇਲੇ ਡੇਰਾ ਰਾਧਾ ਸੁਆਮੀ ਜੋ ਨਵੀਂ ਜੇਲ ਦੇ ਲਾਗੇ, ਠਹਿਰੇ ਹਨ। ਇਹ ਜੇਲ ਫਤਾਹਪੁਰ ਰੋਡ 'ਤੇ ਹੈ। ਤੁਸੀਂ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ।