
ਇੱਥੋ ਕਰੀਬੀ ਪਿੰਡ ਬੀੜਬੰਸੀਆ ਵਿਖੇ ਇਕ ਔਰਤ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਗੁਰਾਇਆ, 2 ਮਈ ?ਸਤਪਾਲ ਸਿੰਘ): ਇੱਥੋ ਕਰੀਬੀ ਪਿੰਡ ਬੀੜਬੰਸੀਆ ਵਿਖੇ ਇਕ ਔਰਤ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦਾ ਪਤਾ ਲਗਦਿਆਂ ਹੀ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੁਰਤ ਪਿੰਡ ਵਿਚ ਪਹੂੰਚ ਕਿ ਪਿੰਡ ਨੂੰ ਸੀਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ 62 ਸਾਲਾਂ ਔਰਤ ਪਿਛਲੇ ਕੁੱਝ ਦਿਨਾਂ ਤਂ ਬੀਮਾਰ ਸੀ ਅਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਸੀ। ਅੱਜ ਪਤਾ ਲੱਗਾ ਕਿ ਉਕਤ ਔਰਤ ਕੋਰੋਨਾ ਪਾਜ਼ੇਟਿਵ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ, ਐਮ, ਓ ਜੰਡਿਆਲਾ ਪਰਮਿੰਦਰ ਕੌਰ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਸੰਪਰਕ ਵਾਲੇ ਲੋਕਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਅਤੇ ਪੀੜਤ ਔਰਤ ਦੇ ਪਰਵਾਰਕ ਮੈਂਬਰਾਂ ਦੇ ਟੈਸਟ ਕੀਤੇ ਜਾ ਰਹੇ ਹਨ।