
ਸੇਵਾ ਕੇਂਦਰ ਦੇ ਵਿਚ ਚਾਰ ਅਧਿਕਾਰੀ ਤਾਇਨਾਤ ਹਨ ਪਰ ਇੱਕ ਦਿਨ ਦੇ ਵਿਚ 40 ਲੋਕਾਂ ਨੂੰ ਵੀ ਨਹੀਂ ਭੁਗਤਾਇਆ ਜਾਂਦਾ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਸੇਵਾ ਕੇਂਦਰ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੇਵਾ ਕੇਂਦਰਾਂ ਦੇ ਬਾਹਰ ਲੋਕ ਸਵੇਰੇ 5 ਵਜੇ ਤੋਂ ਲਾਈਨਾਂ ਲਗਾ ਕੇ ਖੜ੍ਹੇ ਹੋ ਜਾਂਦੇ ਹਨ ਤਾਂ ਕੀ ਕੋਈ ਸੱਟ ਫ਼ੇਟ ਜਾਂ ਜ਼ਰੂਰੀ ਦਸਤਾਵੇਜ਼ ਜਾਰੀ ਕਰਵਾ ਸਕਣ ਪਰ ਦੇਸ਼ ਸੇਵਾ ਕੇਂਦਰ ਦੇ ਅਧਿਕਾਰੀਆਂ ਦੀ ਨਾਕਾਮੀ ਸਾਹਮਣੇ ਆ ਰਹੀ ਹੈ
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਇਸ ਸੇਵਾ ਕੇਂਦਰ ਦੇ ਵਿਚ ਚਾਰ ਅਧਿਕਾਰੀ ਤਾਇਨਾਤ ਹਨ ਪਰ ਇੱਕ ਦਿਨ ਦੇ ਵਿਚ 40 ਲੋਕਾਂ ਨੂੰ ਵੀ ਨਹੀਂ ਭੁਗਤਾਇਆ ਜਾਂਦਾ ਅਤੇ ਨਾਲ ਹੀ ਸੇਵਾ ਕੇਂਦਰ ਦੇ ਬਾਹਰ ਨਿੱਜੀ ਏਜੰਟ ਵੀ ਬਿਠਾਏ ਹੋਏ ਹਨ ਜੋ ਜਨਤਾ ਕੋਲੋਂ ਟੋਕਨ ਦੇ ਨਾਮ ਤੇ ਬਿਨ੍ਹਾਂ ਕਾਰਨ ਦੀ ਰਕਮ ਵਸੂਲਦੇ ਹਨ। ਜਿਸ ਦੇ ਰੋਸ ਵਜੋਂ ਅੱਜ ਆਮ ਜਨਤਾ ਦੇ ਸਮਰਥਨ ਲਈ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ।
ਪਰ ਉੱਥੇ ਪੰਜਾਬ ਸਰਕਾਰ ਵੱਲੋਂ ਰੋਸ ਪ੍ਰਦਰਸ਼ਨ ਨੂੰ ਖ਼ਾਸ ਤੌਰ 'ਤੇ ਬੈਨ ਕੀਤਾ ਗਿਆ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਵੇਖਣਾ ਹੁਣ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ। ਓਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਰਫ਼ਿਊ ਦੇ ਵਿਚ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਜਾਂਚ ਕਰਕੇ ਇਹਨਾਂ ਦੇ ਉਪਰ ਕਾਰਵਾਈ ਕੀਤੀ ਜਾਵੇਗੀ।