
BSF ਨੇ ਅਬੋਹਰ ਸੈਕਟਰ 'ਚ ਜਲਾਲਾਬਾਦ ਦੇ ਪਿੰਡ ਜੋਧਾਵਾਲਾ ਨੇੜੇ ਦੋ ਪਲਾਸਟਿਕ ਦੀਆਂ ਬੋਤਲਾਂ 'ਚੋਂ ਹੋਈ ਬਰਾਮਦਗੀ
ਅਬੋਹਰ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਬੀ.ਐੱਸ.ਐੱਫ. ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ 'ਚ ਬੀ.ਐੱਸ.ਐੱਫ.ਦੀ 52 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਫੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਨੂੰ ਬਰਾਮਦ ਕੀਤਾ ਹੈ।
Heroin recovered
ਦੱਸ ਦੇਈਏ ਕਿ ਇਹ ਬਰਾਮਦਗੀ ਪਲਾਸਟਿਕ ਦੀਆਂ ਬੋਤਲਾਂ ਵਿਚੋਂ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ.ਨੇ ਅਬੋਹਰ ਸੈਕਟਰ ਦੇ ਜਲਾਲਾਬਾਦ ਇਲਾਕੇ ਦੇ ਪਿੰਡ ਜੋਧਾਵਾਲਾ ਦੇ ਨੇੜੇ ਤੋਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ ਅਤੇ ਇਨ੍ਹਾਂ ਬੋਤਲਾਂ ਵਿਚ ਹੈਰੋਇਨ ਦੀ ਪੁਸ਼ਟੀ ਹੋਈ ਹੈ ਬੀ.ਐੱਸ.ਐੱਫ. ਵਲੋਂ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੀ।