
'ਆਪ' ਨੇ ਇਕ ਮਹੀਨੇ 'ਚ 7 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਰੇਤ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ। ਨਵਜੋਤ ਸਿੱਧੂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ। ਇੱਕ ਮਹੀਨਾ ਪਹਿਲਾਂ ਟਰਾਲੀ ਦਾ ਰੇਟ 8800 ਰੁਪਏ ਸੀ। ਸਿੱਧੂ ਨੇ ਕਿਹਾ ਕਿ ਕੇਜਰੀਵਾਲ, ਤੁਸੀਂ ਸੁਖਬੀਰ ਤੋਂ ਵੀ ਝੂਠ ਬੋਲਣ 'ਚ ਅੱਗੇ ਨਿਕਲ ਗਏ ਹੋ। ਰੇਤਾ 3 ਹਜ਼ਾਰ ਤੋਂ 16 ਹਜ਼ਾਰ ਤੱਕ ਚਲਾ ਗਿਆ ਅਤੇ ਉਪਰੋਂ ਨਹੀਂ ਮਿਲ ਰਹੀ। ਇਹ ਕਿਹੋ ਜਿਹੀ ਸਰਕਾਰ ਹੈ?
Navjot sidhu
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਨੀਤੀਆਂ ਦੇ ਨਾਲ ਹੀ ਚੱਲੇਗਾ ਜਦੋਂ ਤੱਕ ਨੀਤੀਆਂ ਨਹੀਂ ਤੈਅ ਹੁੰਦੀਆਂ ਪੰਜਾਬ ਉੱਪਰ ਨਹੀਂ ਆਵੇਗਾ। ਸਿੱਧੂ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ ਚੁਣੌਤੀ ਦਿੰਦਾ ਹਾਂ, ਜਦੋਂ ਤੱਕ ਤੁਸੀਂ ਠੇਕਾ ਖ਼ਤਮ ਨਹੀਂ ਕਰਦੇ, ਉਦੋਂ ਤੱਕ 200 ਕਰੋੜ ਕੱਢ ਕੇ ਦਿਖਾਓ। 15 ਸਾਲ ਅਕਾਲੀ ਤੇ ਕਾਂਗਰਸ ਸਰਕਾਰ ਮਿਲ ਕੇ 200 ਕਰੋੜ ਨਹੀਂ ਕੱਢ ਸਕੀ, ਤੁਸੀਂ 20 ਹਜ਼ਾਰ ਕਰੋੜ ਦੀ ਗੱਲ ਕਰਦੇ ਹੋ। ਜਦੋਂ ਤੱਕ ਤੁਹਾਡੀ ਪਾਲਿਸੀ ਆਵੇਗੀ ਪੰਜਾਬ ਨੂੰ ਬਰਬਾਦ ਕਰ ਦਿਓਗੇ। ਜਦੋਂ ਸਭ ਕੁਝ ਖ਼ਤਮ ਹੋ ਜਾਵੇਗਾ ਤਾਂ ਤੁਸੀਂ ਕੀ ਕਰੋਗੇ?
ਸਿੱਧੂ ਨੇ ਕਿਹਾ ਕਿ 'ਆਪ' ਨੇ ਇਕ ਮਹੀਨੇ 'ਚ 7 ਹਜ਼ਾਰ ਕਰੋੜ ਦਾ ਕਰਜ਼ਾ ਉਠਾਇਆ ਤੇ ਕੇਜਰੀਵਾਲ ਹੁਣ ਆਵੇ ਪੰਜਾਬ ਵਾਪਸ ਤੇ ਮਜ਼ਦੂਰਾਂ ਨਾਲ ਬਿਤਾਏ ਕੁੱਝ ਸਮਾਂ, ਹੋਵੇ ਮਿੱਟੀ ਨਾਲ ਮਿੱਟੀ। ਸਿੱਧੂ ਨੇ ਕਿਹਾ ਕਿ ਸੂਬੇ ਵਿਚ ਅਰਾਜਕਤਾ ਫੈਲੀ ਹੋਈ ਹੈ। ਪੰਜਾਬੀ ਭੀਖ ਨਹੀਂ ਮੰਗਦੇ, ਸ਼ੀਸ਼ੇ ਤੋੜ ਕੇ ਤੁਹਾਡੇ ਘਰ ਵੜਨਗੇ ਪੰਜਾਬੀ। ਫਿਰ ਤੁਸੀਂ ਜਿੰਮੇਵਾਰ ਹੋਵੋਗੇ ਜਿਸ ਨੇ ਪੰਜਾਬ ਵਿਚ ਝੂਠ ਵੇਚਿਆ। ਸਿੱਧੂ ਨੇ ਕਿਹਾ ਕਿ ਇਹ ਰੇਤ ਦਾ ਮੁੱਦਾ ਪੰਜਾਬ ਦਾ ਗੰਭੀਰ ਮਸਲਾ ਹੈ, ਇਸ 'ਤੇ ਸਰਕਾਰਾਂ ਬੁਰੀ ਤਰ੍ਹਾਂ ਡਿੱਗ ਗਈਆਂ ਹਨ। ਸਿਰਫ਼ ਮਾਇਨਿੰਗ ਨੂੰ ਰੋਕਣਾ ਇਸ ਦਾ ਹੱਲ ਨਹੀਂ ਹੈ।
Arvind Kejriwal
ਜਦੋਂ ਤੱਕ ਇੱਕ ਹਜ਼ਾਰ ਰੁਪਏ ਦੀ ਰੇਤ ਗਰੀਬਾਂ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਕੋਈ ਕੰਮ ਸ਼ੁਰੂ ਨਹੀਂ ਹੁੰਦਾ। ਤੁਹਾਡੇ ਕੋਲ ਕੋਈ ਨੀਤੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਤੁਰਨ ਦੀ ਕੋਈ ਤਾਕਤ ਨਹੀਂ ਤੇ ਨਾਂ ਮਜ਼ਬੂਤ ਸਿੰਘ। ਜਦੋਂ ਤੱਕ ਪੰਜਾਬ ਵਿਚ ਨੀਤੀ ਨਹੀਂ ਆਉਂਦੀ, ਪੰਜਾਬ ਦੁਬਾਰਾ ਨਹੀਂ ਖੜ੍ਹਾ ਹੋ ਸਕਦਾ। 'ਆਪ' ਨੇ ਪੰਜਾਬ ਨੂੰ ਗਿਰਵੀ ਰੱਖਿਆ। ਇਹ ਹਰ ਆਦਮੀ ਨਾਲ ਸਬੰਧਤ ਹੈ। ਨਾਮ ਆਮ ਆਦਮੀ ਤੇ ਕੰਮ ਖ਼ਾਸ ਲੋਕਾਂ ਵਾਲੇ।