ਵੱਧ ਬਰਾਮਦ ਕਾਰਨ 1 ਮਈ ਤਕ ਕਣਕ ਦੀ ਖ਼ਰੀਦ 44 ਫ਼ੀ ਸਦੀ ਘਟ ਕੇ 162 ਲੱਖ ਟਨ ਰਹੀ
Published : May 3, 2022, 10:29 pm IST
Updated : May 3, 2022, 10:29 pm IST
SHARE ARTICLE
image
image

ਵੱਧ ਬਰਾਮਦ ਕਾਰਨ 1 ਮਈ ਤਕ ਕਣਕ ਦੀ ਖ਼ਰੀਦ 44 ਫ਼ੀ ਸਦੀ ਘਟ ਕੇ 162 ਲੱਖ ਟਨ ਰਹੀ

ਨਵੀਂ ਦਿੱਲੀ, 3 ਮਈ : ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿਚ ਵੱਧ ਨਿਰਯਾਤ ਅਤੇ ਘੱਟ ਆਮਦ ਕਾਰਨ 1 ਮਈ ਤੱਕ ਮੌਜੂਦਾ ਹਾੜੀ ਮੰਡੀਕਰਨ ਸਾਲ ਵਿਚ ਕੇਂਦਰ ਦੀ ਕਣਕ ਦੀ ਖ਼ਰੀਦ 44 ਫ਼ੀ ਸਦੀ ਘਟ ਕੇ 162 ਲੱਖ ਟਨ ਰਹਿ ਗਈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ, ਮੌਜੂਦਾ ਹਾੜੀ ਮਾਰਕੀਟਿੰਗ ਸੀਜ਼ਨ (ਆਰਐਮਐਸ) 2022-23 ਵਿਚ 1 ਮਈ ਤਕ ਸਰਕਾਰੀ ਏਜੰਸੀਆਂ ਦੁਆਰਾ ਲਗਭਗ 162 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਕ ਸਾਲ ਪਹਿਲਾਂ ਇਸੇ ਅਰਸੇ ਵਿਚ ਇਹ ਖ਼ਰੀਦ 288 ਲੱਖ ਟਨ ਹੋਈ ਸੀ।
ਅੰਕੜੇ ਦਰਸਾਉਂਦੇ ਹਨ ਕਿ 32,633.71 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਮੁੱਲ ’ਤੇ ਕੀਤੀ ਗਈ ਖ਼ਰੀਦ ਨਾਲ ਲਗਭਗ 14.70 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। ਹਾੜੀ ਦਾ ਮੰਡੀਕਰਨ ਸੀਜ਼ਨ ਅਪ੍ਰੈਲ ਤੋਂ ਮਾਰਚ ਤਕ ਚੱਲਦਾ ਹੈ ਪਰ ਥੋਕ ਖ਼ਰੀਦ ਜੂਨ ਤਕ ਖ਼ਤਮ ਹੋ ਜਾਂਦੀ ਹੈ। ਕੇਂਦਰ ਨੇ ਮੰਡੀਕਰਨ ਸਾਲ 2022-23 ਵਿਚ 444 ਲੱਖ ਟਨ ਕਣਕ ਦੀ ਰਿਕਾਰਡ ਖਰੀਦ ਦਾ ਟੀਚਾ ਰੱਖਿਆ ਹੈ, ਜਦੋਂ ਕਿ ਪਿਛਲੇ ਮਾਰਕੀਟਿੰਗ ਸਾਲ ਵਿਚ 433.44 ਲੱਖ ਟਨ ਦੇ ਸਰਵਕਾਲੀ ਉਚ ਪੱਧਰ ਦੇ ਮੁਕਾਬਲੇ ਸੀ। ਸਰਕਾਰੀ ਸੂਤਰਾਂ ਨੇ ਦਸਿਆ ਕਿ ਸਰਕਾਰੀ ਕਣਕ ਦੀ ਖਰੀਦ ’ਚ ਗਿਰਾਵਟ ਮੁੱਖ ਤੌਰ ’ਤੇ ਨਿਰਯਾਤ ਲਈ ਨਿੱਜੀ ਖ਼ਰੀਦ ’ਚ ਵਾਧੇ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ’ਚ ਤਾਪਮਾਨ ’ਚ ਅਚਾਨਕ ਵਾਧਾ ਹੋਣ ਕਾਰਨ ਪੈਦਾਵਾਰ ਘੱਟ ਹੋਣ ਕਾਰਨ ਹੈ। 
ਸੂਤਰਾਂ ਨੇ ਦਸਿਆ ਕਿ ਇਸ ਸਾਲ 21 ਅਪ੍ਰੈਲ ਤਕ ਨਿੱਜੀ ਕੰਪਨੀਆਂ ਦੁਆਰਾ ਲਗਭਗ 9.63 ਲੱਖ ਟਨ ਕਣਕ ਦੀ ਬਰਾਮਦ ਕੀਤੀ ਗਈ ਹੈ, ਜਦੋਂ ਕਿ ਇਕ ਸਾਲ ਪਹਿਲਾਂ ਇਸ ਸਮੇਂ ਦੌਰਾਨ ਇਹ 1.3 ਲੱਖ ਟਨ ਸੀ।ਅੰਕੜਿਆਂ ਅਨੁਸਾਰ 1 ਮਈ ਤਕ ਮੌਜੂਦਾ ਮੰਡੀਕਰਨ ਸੀਜ਼ਨ ’ਚ ਪੰਜਾਬ ’ਚ ਸਰਕਾਰੀ ਕਣਕ ਦੀ ਖ਼ਰੀਦ ਘਟ ਕੇ 89 ਲੱਖ ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ 1.12 ਲੱਖ ਟਨ ਸੀ। ਹਰਿਆਣਾ ਵਿਚ ਇਸ ਸਮੇਂ ਦੌਰਾਨ 80 ਲੱਖ ਟਨ ਦੇ ਮੁਕਾਬਲੇ 37 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।    (ਏਜੰਸੀ)


 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement