Bhikhiwind Murder News: ਖੇਤਾਂ ‘ਚ ਰੋਟੀ ਲੈ ਕੇ ਗਏ ਨੌਜਵਾਨ ਦੀ ਹੱਥ ਬੰਨੀ ਮਿਲੀ ਲਾਸ਼

By : GAGANDEEP

Published : May 3, 2024, 9:13 am IST
Updated : May 3, 2024, 9:13 am IST
SHARE ARTICLE
Bhikhiwind Murder News in punjabi
Bhikhiwind Murder News in punjabi

Bhikhiwind Murder News: ਪਿਤਾ ਨੇ ਰੰਜਿਸ਼ ਤਹਿਤ ਕਤਲ ਕਰਨ ਦਾ ਲਗਾਇਆ ਦੋਸ਼

Bhikhiwind Murder News in punjabi : ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਬਲੇਰ ਵਿਖੇ ਖੇਤਾਂ ’ਚ ਰੋਟੀ ਲੈ ਕੇ ਗਏ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਚਿੰਤਾ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਦਾ ਲੜਕਾ ਦੁਪਹਿਰ ਦੀ ਰੋਟੀ ਦੇਣ ਵਾਸਤੇ ਖੇਤਾਂ ਨੂੰ ਗਿਆ ਪਰ ਨਾ ਤਾਂ ਖੇਤ ਆਇਆ ਅਤੇ ਨਾ ਹੀ ਘਰ ਵਾਪਸ ਗਿਆ।

ਇਹ ਵੀ ਪੜ੍ਹੋ: Amritsar News: ਬੀਐਸਐਫ ਨੇ ਪਾਕਿ ਸਰਹੱਦ 'ਤੇ ਘੁਸਪੈਠੀਏ ਨੂੰ ਫੜਿਆ, ਮੁਲਜ਼ਮ ਕੋਲੋ 1 ਪਿਸਤੌਲ ਅਤੇ 5 ਰੌਂਦ ਬਰਾਮਦ

ਉਨ੍ਹਾਂ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੁੱਕਿਆ ਅਤੇ ਦੱਸਿਆ ਕਿ ਗੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਗੁਰਜੀਤ ਸਿੰਘ ਦੇ ਹੱਥ ਬੰਨੇ ਹੋਏ ਸਨ ਅਤੇ ਉਸ ਦੇ ਸਰੀਰ ‘ਤੇ ਕਰੰਟ ਲਗਾਏ ਜਾਣ ਵਰਗੇ ਨਿਸ਼ਾਨ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਉਸ ਦੇ ਲੜਕੇ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕੀਤੀ ਜਾਵੇ।  

ਇਹ ਵੀ ਪੜ੍ਹੋ: Brazil Rain News: ਦੱਖਣੀ ਬ੍ਰਾਜ਼ੀਲ 'ਚ ਮੀਂਹ ਨੇ ਮਚਾਈ ਤਬਾਹੀ, 29 ਲੋਕਾਂ ਦੀ ਹੋਈ ਮੌਤ  

ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਰੰਜਿਸ਼ ਦੇ ਚੱਲਦਿਆਂ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਕਤ ਲੋਕਾਂ ਵੱਲੋਂ ਉਸ ਦੇ ਲੜਕੇ ਨੂੰ ਪਹਿਲਾਂ ਵੀ ਧਮਕੀਆਂ ਦਿਤੀਆਂ ਗਈਆਂ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੌਕੇ ‘ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਮੁਖੀ ਮੋਹਿਤ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਬਿਆਨ ਦਰਜ ਕੀਤੇ ਜਾ ਰਹੇ ਹਨ। ਜਦੋਂਕਿ ਸੀਸੀਟੀਵੀ ਕੈਮਰਿਆਂ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

(For more Punjabi news apart from BBhikhiwind Murder News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement