Punjab News: ਪਟਿਆਲਾ ਦੀ ਭਾਖੜਾ ਨਹਿਰ 'ਚ ਹੜ੍ਹ ਦਾ ਖ਼ਤਰਾ, ਸਿਹਤ ਮੰਤਰੀ ਨੇ ਲਿਆ ਸਥਿਤੀ ਦਾ ਜਾਇਜ਼ਾ
Published : May 3, 2024, 2:23 pm IST
Updated : May 3, 2024, 2:23 pm IST
SHARE ARTICLE
Dr. Balbir singh
Dr. Balbir singh

ਦਰਾਰ ਪੈਣ ਦਾ ਮੈਸਿਜ ਹੋਇਆ ਵਾਇਰਲ, ਲੋਕਾਂ ਵਿਚ ਡਰ ਦਾ ਮਾਹੌਲ 

Punjab News: ਪਟਿਆਲਾ - ਪਟਿਆਲਾ ਦੇ ਪਿੰਡ ਲਚਕਾਣੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿਚ ਦਰਾਰ ਪੈਣ ਦਾ ਮੈਸਿਜ ਵਾਇਰਲ ਹੁੰਦੇ ਹੀ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਰ ਰਾਤ ਮੌਕੇ ਦਾ ਦੌਰਾ ਕੀਤਾ। ਡਾ: ਬਲਬੀਰ ਸਿੰਘ ਨੇ ਵੀਰਵਾਰ ਦੇਰ ਰਾਤ ਮੌਕੇ 'ਤੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੰਤਰੀ ਬਲਬੀਰ ਸਿੰਘ ਨੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।  

ਭਾਖੜਾ ਨਹਿਰ ਵਿਚ ਪਾੜ ਪੈਣ ਕਾਰਨ ਇਲਾਕੇ ਵਿਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਟਸਐਪ 'ਤੇ ਮੈਸੇਜ ਵਾਇਰਲ ਕਰਦੇ ਹੋਏ ਇਲਾਕੇ 'ਚ ਖਤਰੇ ਦਾ ਜ਼ਿਕਰ ਕੀਤਾ ਸੀ। ਜੇਕਰ ਨਹਿਰ ਵਿਚ ਪਈ ਇਸ ਦਰਾਰ ਨੂੰ ਸਮੇਂ ਸਿਰ ਨਾ ਭਰਿਆ ਜਾਂਦਾ ਤਾਂ ਆਸ-ਪਾਸ ਦੇ ਪਿੰਡਾਂ ਅਤੇ ਕਲੋਨੀਆਂ, ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਹੈ, ਵਿਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਸੀ। ਇਨ੍ਹਾਂ ਇਲਾਕਿਆਂ ਦੇ ਲੋਕਾਂ 'ਚ ਡਰ ਦਾ ਮਾਹੌਲ ਸੀ ਪਰ ਵਾਇਰਲ ਮੈਸੇਜ ਪਹੁੰਚਦੇ ਹੀ ਸਿਹਤ ਮੰਤਰੀ ਨੇ ਇਲਾਕੇ ਦਾ ਦੌਰਾ ਕੀਤਾ। 

ਮੌਕੇ 'ਤੇ ਮੌਜੂਦ ਨਹਿਰੀ ਵਿਵਾਹ ਦੇ ਅਧਿਕਾਰੀਆਂ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਦਰਾਰ ਦਾ ਪਤਾ ਲੱਗਦਿਆਂ ਹੀ ਨਹਿਰ 'ਚੋਂ ਪਾਣੀ 3 ਫੁੱਟ ਤੱਕ ਘੱਟ ਗਿਆ ਹੈ। ਦਰਾਰ ਨੂੰ ਭਰਨ ਲਈ ਤੁਰੰਤ ਆਰਜ਼ੀ ਪ੍ਰਬੰਧ ਕੀਤੇ ਗਏ ਸਨ ਅਤੇ ਹੁਣ ਸੀਮਿੰਟ ਦੀਆਂ ਬੋਰੀਆਂ ਰੱਖ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਭਾਖੜਾ ਨਹਿਰ ਰਾਹੀਂ ਪਾਣੀ ਦਾ ਪੱਧਰ ਹੋਰ ਵੀ ਘਟਾਇਆ ਜਾ ਸਕਦਾ ਹੈ।   

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement