
ਮਹਿਲਾਂ ਦੇ 1 ਲੜਕੀ ਵੀ ਹੈ ਤੇ ਜਿਸ ਲਈ ਨਾਲ ਮਹਿਲਾ ਦਾ ਪਤੀ ਫੜਿਆ ਗਿਆ ਹੈ ਉਹ ਵੀ ਵਿਆਹੀ ਹੋਈ ਸੀ ਤੇ ਉਸ ਨੇ ਪਹਿਲਾਂ ਵੀ 3 ਵਿਆਹ ਕਰਵਾਏ ਹੋਏ ਸਨ
Punjab News: ਜਲੰਧਰ - ਪੰਜਾਬ ਦੇ ਜਲੰਧਰ 'ਚ ਤਾਜ ਮਾਰਕੀਟ ਨੇੜੇ ਇਕ ਹੋਟਲ 'ਚ ਔਰਤ ਨੇ ਆਪਣੇ ਪਤੀ ਨੂੰ ਦੂਜੀ ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ ਤੇ ਉੱਥੇ ਹੀ ਹੰਗਾਮਾ ਕਰ ਦਿੱਤਾ। ਹੰਗਾਮਾ ਦੇਖ ਕੇ ਪਤੀ ਅਤੇ ਉਸ ਦੀ ਪ੍ਰੇਮਿਕਾ ਤੁਰੰਤ ਉਥੋਂ ਭੱਜ ਗਏ। ਪੀੜਤ ਔਰਤ ਨੇ ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ ਹੈ।
ਔਰਤ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਪਤੀ ਗੜ੍ਹਾ ਦੇ ਤਾਜ ਬਾਜ਼ਾਰ ਸਥਿਤ ਇਕ ਹੋਟਲ ਵਿਚ ਇਕ ਅਜਨਬੀ ਔਰਤ ਨਾਲ ਹੈ। ਔਰਤ ਤੁਰੰਤ ਹੋਟਲ ਪਹੁੰਚੀ ਅਤੇ ਬਾਹਰ ਉਸ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਉਸ ਦਾ ਪਤੀ ਹੋਟਲ ਤੋਂ ਬਾਹਰ ਆਇਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਮੌਕੇ 'ਤੇ ਹੀ ਆਪਣੇ ਪਤੀ ਅਤੇ ਉਸ ਦੀ ਪ੍ਰੇਮਿਕਾ ਦੀ ਕੁੱਟਮਾਰ ਵੀ ਕੀਤੀ। ਔਰਤ ਨੇ ਦੋਸ਼ ਲਾਇਆ ਹੈ ਕਿ ਪਤੀ ਦੀ ਪ੍ਰੇਮਿਕਾ ਵੀ ਵਿਆਹੀ ਹੋਈ ਹੈ। ਉਹ ਪਹਿਲਾਂ ਵੀ ਤਿੰਨ ਵਾਰ ਵਿਆਹ ਕਰਵਾ ਚੁੱਕੀ ਹੈ ਤੇ ਹੁਣ ਵੀ ਅਜੇ ਉਸ ਦੇ ਹੱਥ ਵਿਚ ਚੂੜਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਾ ਵਾਸੀ ਇਕ ਔਰਤ ਦਾ ਵਿਆਹ 7 ਸਾਲ ਪਹਿਲਾਂ ਇਸੇ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਉਕਤ ਵਿਆਹ ਤੋਂ ਉਸ ਦੀ ਇੱਕ ਬੇਟੀ ਹੈ। ਜਿਸ ਦੀ ਉਮਰ ਕਰੀਬ 6 ਸਾਲ ਹੈ। ਔਰਤ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਮੇਰਾ ਪਤੀ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਿਹਾ ਸੀ। ਜਿਸ ਕਾਰਨ ਕਈ ਵਾਰ ਝਗੜੇ ਵੀ ਹੋਏ ਪਰ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਪ੍ਰਯਾਨ ਨਾਂ ਦੀ ਲੜਕੀ ਨਾਲ ਅਫੇਅਰ ਚੱਲ ਰਿਹਾ ਸੀ।
ਔਰਤ ਨੇ ਦੋਸ਼ ਲਾਇਆ ਕਿ ਜਦੋਂ ਪਤੀ ਨੂੰ ਲੜਕੀ ਨੂੰ ਛੱਡਣ ਲਈ ਕਿਹਾ ਗਿਆ ਤਾਂ ਉਹ ਤਲਾਕ ਲੈਣ ਦੀ ਗੱਲ ਕਰਨ ਲੱਗਾ। ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਭਵਿੱਖ ਨੂੰ ਦੇਖਦੇ ਹੋਏ ਉਸ ਨੇ ਤਲਾਕ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲਾ ਸੁਲਝਾਉਣ ਦੀ ਗੱਲ ਕਹੀ। ਪਰ ਪਤੀ ਨਾ ਸੁਧਰਿਆ।