Zirakpur News : ਜ਼ੀਰਕਪੁਰ ਪੁਲਿਸ ਨੇ ਦੇਹ ਵਪਾਰ ਚਲਾਉਣ ਵਾਲੇ ਗਿਰੋਹ 'ਤੇ ਕੱਸਿਆ ਸ਼ਿਕੰਜਾ, 2 ਹੋਟਲ ਮਾਲਕਾਂ ਸਮੇਤ 5 ਖਿਲਾਫ਼ ਕੇਸ ਦਰਜ

By : BALJINDERK

Published : May 3, 2025, 6:40 pm IST
Updated : May 3, 2025, 6:40 pm IST
SHARE ARTICLE
ਜ਼ੀਰਕਪੁਰ ਪੁਲਿਸ ਨੇ ਦੇਹ ਵਪਾਰ ਚਲਾਉਣ ਵਾਲੇ ਗਿਰੋਹ 'ਤੇ ਕੱਸਿਆ ਸ਼ਿਕੰਜਾ, 2 ਹੋਟਲ ਮਾਲਕਾਂ ਸਮੇਤ 5 ਖਿਲਾਫ਼ ਕੇਸ ਦਰਜ
ਜ਼ੀਰਕਪੁਰ ਪੁਲਿਸ ਨੇ ਦੇਹ ਵਪਾਰ ਚਲਾਉਣ ਵਾਲੇ ਗਿਰੋਹ 'ਤੇ ਕੱਸਿਆ ਸ਼ਿਕੰਜਾ, 2 ਹੋਟਲ ਮਾਲਕਾਂ ਸਮੇਤ 5 ਖਿਲਾਫ਼ ਕੇਸ ਦਰਜ

Zirakpur News :ਦੋਵੇਂ ਹੋਟਲਾਂ 'ਤੇ ਭੋਲੀਆਂ ਤੇ ਗਰੀਬ ਕੁੜੀਆਂ ਤੋਂ ਵੇਸਵਾਪੁਣੇ ਦਾ ਧੰਦਾ ਕਰਵਾਉਣ ਦਾ ਦੋਸ਼  

Zirakpur News in Punjabi : ਜ਼ੀਰਕਪੁਰ ਪੁਲਿਸ ਨੇ ਰੋਜ਼ਵੁੱਡ ਹੋਟਲ ਅਤੇ ਹੋਟਲ ਵੈਲਕਮ ਟੂ ਹਰਿਆਣਾ ਦੇ ਮਾਲਕਾਂ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਵੇਸਵਾਗਮਨੀ ਦੇ ਘਿਨਾਉਣੇ ਅਪਰਾਧ ਨੂੰ ਖ਼ਤਮ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਇਹ ਕੇਸ ਅਨੈਤਿਕ ਤਸਕਰੀ ਐਕਟ ਦੀ ਧਾਰਾ 3, 4, ਅਤੇ 5 ਅਤੇ ਬੀਐਨਐਸ ਪੁਲਿਸ ਸਟੇਸ਼ਨ ਜ਼ੀਰਕਪੁਰ ਦੀ ਧਾਰਾ 127 (2) ਤਹਿਤ ਦਰਜ ਕੀਤਾ ਗਿਆ ਸੀ।

ਜ਼ੀਰਕਪੁਰ ਵਿੱਚ ਸਥਿਤ ਦੋਵੇਂ ਹੋਟਲਾਂ 'ਤੇ ਭੋਲੀਆਂ ਅਤੇ ਗਰੀਬ ਕੁੜੀਆਂ ਦੀ ਮਜਬੂਰੀ ਦਾ ਸ਼ੋਸ਼ਣ ਕਰਨ ਅਤੇ ਵੇਸਵਾਗਮਨੀ ਦਾ ਕਾਰੋਬਾਰ ਚਲਾਉਣ ਦਾ ਦੋਸ਼ ਹੈ। ਪੁਲਿਸ ਕੁਝ ਸਮੇਂ ਤੋਂ ਇਨ੍ਹਾਂ ਹੋਟਲਾਂ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਅੰਤ ਵਿੱਚ ਮੁਲਜ਼ਮਾਂ ਵਿਰੁੱਧ ਠੋਸ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਐਸਐਚਓ ਜ਼ੀਰਕਪੁਰ ਗਗਨਦੀਪ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਮਾੜੇ ਅਨੁਸਰਾਂ ਖਿਲਾਫ਼ ਚਲਾਈ ਵਿਸ਼ੇਸ ਮੁਹਿੰਮ ਤਹਿਤ ਐਸਐਸਪੀ ਮੋਹਾਲੀ ਦੀਪਕ ਪਾਰਿਕ ਵੱਲੋ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿਮ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸਾ ਅਨੁਸਾਰ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਦੀ ਨਿਗਰਾਨੀ ਹੇਠ ਉਨ੍ਹਾਂ ਸਮੇਤ ਬਲਟਾਣਾ ਪੁਲਿਸ ਚੌਂਕੀ ਇੰਚਾਰਜ ਥਾਣੇਦਾਰ ਗੁਰਪ੍ਰੀਤ ਸਿੰਘ ਇੰਚਾਰਜ ਸਮੇਤ ਪਟਿਆਲਾ ਚੋਕ ਜ਼ੀਰਕਪੁਰ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਹੋਟਲ ਰੋਜਵੁਡ ਟੂ ਹੋਟਲ ਅਤੇ ਹੋਟਲ ਵੈਲਕਮ ਟੂ ਹਰਿਆਣਾ ਦੇ ਮਾਲਕਾ ਵੱਲੋ ਭੋਲੀਆ-ਭਾਲੀਆ ਅਤੇ ਗਰੀਬ ਲੜਕੀਆ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਪਾਸੋਂ  ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ, ਜਿਸ ਕਰਕੇ ਆਸ ਪਾਸ ਦੇ ਲੋਕਾਂ ਅਤੇ ਸਮਾਜ ਪਰ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ।

ਇਤਲਾਹ ਮਿਲਣ ਤੇ ਜ਼ੀਰਕਪੁਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੋਨੇ ਹੋਟਲਾਂ ’ਤੇ ਰੇਡ ਕਰ ਕੇ ਦੋਵੇਂ ਹੋਟਲਾਂ ਦੇ ਮਾਲਕ ਸਮੇਤ 5 ਵਿਅਕਤੀ ਸੁੰਦਰ ਸਿੰਘ ਪੁੱਤਰ ਆਨੰਦ ਸਿੰਘ ਵਾਸੀ ਪਿੰਡ ਬਸੋਲੀ ਥਾਣਾ ਕਾਟਗੋਦਾਮ ਜ਼ਿਲ੍ਹਾ ਨੈਨੀਤਾਲ ਉਤਰਾਖੰਡ, ਹਾਲ ਵਾਸੀ ਟੂ ਹੋਟਲ ਬਲਟਾਣਾ ਥਾਣਾ ਜ਼ੀਰਕਪੁਰ, ਕਰਨ ਬਜਾਜ ਪੁੱਤਰ ਪ੍ਰੇਮ ਕੁਮਾਰ ਵਾਸੀ ਪਿੰਡ ਮਾਣਕਪੁਰ ਖੇੜਾ ਥਾਣਾ ਬਨੂੰੜ ਜ਼ਿਲ੍ਹਾ ਪਟਿਆਲਾ, ਰਮਾ ਕਾਂਤ ਪੁੱਤਰ ਲਾਲ ਸਿੰਘ ਵਾਸੀ ਪਿੰਡ ਪਰੇਚਾ ਥਾਣਾ ਦਵੋਏ ਜ਼ਿਲ੍ਹਾ ਭਿੰਡ ਮੱਧ ਪ੍ਰਦੇਸ ਹਾਲ ਵਾਸੀ ਕਿਰਾਏਦਾਰ ਪਿੰਡ ਮਾਣਕਪੁਰ ਥਾਣਾ ਬਨੂੰੜ ਜ਼ਿਲ੍ਹਾ ਪਟਿਆਣਾ, ਅਵਨੀਸ ਕੁਮਾਰ ਪੁੱਤਰ ਮੁੰਨਾ ਲਾਲ ਵਾਸੀ ਪਿੰਡ ਬੈਰਮੀ ਥਾਣਾ ਬਿਲਸੀ ਜ਼ਿਲ੍ਹਾ ਬਦਾਊ ਯੂ ਪੀ ਹਾਲ ਵਾਸੀ ਕਿਰਾਏਦਾਰ ਪਿੰਡ ਮਾਣਕਪੁਰ ਥਾਣਾ ਬਨੂੰੜ ਜ਼ਿਲ੍ਹਾ ਪਟਿਆਲਾ,  ਰਾਮ ਲਖਨ ਪੁੱਤਰ ਆਸਾ ਰਾਮ ਵਾਸੀ ਪਿੰਡ ਦਬਰਾ ਥਾਣਾ ਦਬੋਏ ਜ਼ਿਲ੍ਹਾ ਤਿੰਡ ਮੱਧ ਪ੍ਰਦੇਸ ਹਾਲ ਵਾਸੀ ਕਿਰਾਏਦਾਰ ਪਿੰਡ ਮਾਣਕਪੁਰ ਥਾਣਾ ਬਨੂੰੜ ਜ਼ਿਲ੍ਹਾ ਪਟਿਆਲਾ, ਵਿਪੀਨ ਪੁੱਤਰ ਵਿਸਰਾਮ ਵਾਸੀ ਪਿੰਡ ਲਕਸਰ ਥਾਣਾ ਲਕਸਰ ਉਤਰਾਖੰਡ ਹਾਲ ਵਾਸੀ # 127/ਬੀ ਸੈਕਟਰ 17 ਥਾਣਾ ਸੈਕਟਰ 14 ਪੰਚਕੂਲਾ ਹਰਿਆਣਾ ਅਤੇ ਰਾਜੂ ਪੁੱਤਰ ਬ੍ਰਿਜਭਾਨ ਵਾਸੀ ਪਿੰਡ ਗੁਲੀਡਾਨ ਥਾਣਾ ਰੋਨਾਪਾਰ ਜ਼ਿਲ੍ਹਾ ਅਮਰਗੜ ਯੂ.ਪੀ ਹਾਲ ਵਾਸੀ ਕਿਰਾਏਦਾਰ ਮਨੀ ਮਾਜਰਾ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ।

 (For more news apart from  Zirakpur police crack down on prostitution gang, case registered against 2 hotel owners News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement