ਆਈ.ਐਨ.ਐਸ ਰਾਹੀਂ ਸ੍ਰੀ ਲੰਕਾ ਤੋਂ 685 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ
Published : Jun 3, 2020, 10:56 pm IST
Updated : Jun 3, 2020, 10:56 pm IST
SHARE ARTICLE
1
1

ਆਈ.ਐਨ.ਐਸ ਰਾਹੀਂ ਸ੍ਰੀ ਲੰਕਾ ਤੋਂ 685 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ

ਨਵੀਂ ਦਿੱਲੀ, 3 ਜੂਨ : ਭਾਰਤੀ ਜਲ ਸੈਨਾ ਵਲੋਂ 'ਅਪ੍ਰੇਸ਼ਨ ਸਮੁਦਰ ਸੇਤੂ' ਲਈ ਤੈਨਾਤ ਕੀਤਾ ਆਈਐਨਐਸ ਜਲ-ਅਸ਼ਵ ਕੋਲੋਂਬੋ ਸ੍ਰੀ ਲੰਕਾ ਤੋਂ ਬਚਾ ਕੇ ਲਿਆਂਦੇ 685 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੋ ਜੂਨ 2020 ਨੂੰ ਤੂਤੀਕੋਰਿਨ ਬੰਦਰਗਾਹ ਪੁੱਜ ਗਿਆ।

1


ਭਾਰਤੀ ਨਾਗਰਿਕਾਂ ਨੂੰ ਲਿਆਉਣ ਦਾ ਇਹ ਉਪਰਾਲਾ ਸ੍ਰੀ ਲੰਕਾ ਵਿਚ ਭਾਰਤੀ ਮਿਸ਼ਨ ਵਲੋਂ ਕੀਤਾ ਗਿਆ। ਲੋਕਾਂ ਨੂੰ ਜਹਾਜ਼ ਵਿਚ ਲੋੜੀਂਦੀ ਡਾਕਟਰੀ ਸਕ੍ਰੀਨਿੰਗ ਉਪਰੰਤ ਬਿਠਾਇਆ ਗਿਆ। ਸਮੁੰਦਰੀ ਰਸਤੇ ਦੌਰਾਨ ਕੋਵਿਡ ਸਬੰਧੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਗਈ।


ਲਿਆਏ ਗਏ ਲੋਕਾਂ ਨੂੰ ਤੂਤੀਕੋਰਿਨ ਵਿਖੇ ਸਥਾਨਕ ਅਥਾਰਿਟੀਆਂ ਦੇ ਸਪੁਰਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੇਤੀ ਉਤਾਰਨ, ਸਿਹਤ ਸਕ੍ਰੀਨਿੰਗ, ਇਮੀਗ੍ਰੇਸ਼ਨ ਅਤੇ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਬਚਾਅ ਕਾਰਜ ਨਾਲ  ਭਾਰਤੀ ਜਲ ਸੈਨਾ ਹੁਣ ਤਕ 2173 ਭਾਰਤੀ ਨਾਗਰਿਕਾਂ ਨੂੰ, ਮਾਲਦੀਵ ਤੋਂ (1488) ਅਤੇ ਸ੍ਰੀ ਲੰਕਾ ਤੋਂ (685) ਨੂੰ ਇਸ ਮਹਾਮਾਰੀ ਕਾਰਨ ਤਾਲਾਬੰਦੀ ਦੌਰਾਨ ਵਾਪਸ ਵਤਨ ਲਿਆ ਚੁੱਕੀ ਹੈ। ਆਈਐਨਐਸ ਸਮੁੰਦਰੀ ਬੇੜਾ ਹੁਣ ਪੰਜ ਜੂਨ 2020 ਨੂੰ ਲਗਭਗ 700 ਭਾਰਤੀਆਂ ਦੀ ਵਤਨ ਵਾਪਸੀ ਲਈ ਮਾਲਦੀਵ ਲਈ ਰਵਾਨਾ ਹੋਵੇਗਾ।  (ਏਜੰਸੀ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement