
ਸਮਰਾਲਾ ਇਲਾਕੇ ਦੇ ਵਿਦਵਾਨ ਪੰਜਾਬੀ ਲੇਖਕ, ਕਰੀਬ 26 ਕਿਤਾਬਾਂ ਲਿਖਣ ਵਾਲੇ, ਅਖਬਾਰਾਂ, ਰਸਾਲਿਆਂ
ਸਮਰਾਲਾ, 2 ਜੂਨ (ਜਤਿੰਦਰ ਰਾਜੂ, ਸੁਰਜੀਤ ਸਿੰਘ) : ਸਮਰਾਲਾ ਇਲਾਕੇ ਦੇ ਵਿਦਵਾਨ ਪੰਜਾਬੀ ਲੇਖਕ, ਕਰੀਬ 26 ਕਿਤਾਬਾਂ ਲਿਖਣ ਵਾਲੇ, ਅਖਬਾਰਾਂ, ਰਸਾਲਿਆਂ ਵਿਚ ਨਿੱਤ ਛਪਦੇ ਰਹਿਣ ਵਾਲਾ, ਉੱਚਾ-ਲੰਮਾ ਮਝੈਲ, ਪੰਜਾਬੀ ਸਾਹਿਤ ਦਾ ਬਾਬਾ ਬੋਹੜ, ਮਾਲਵਾ ਕਾਲਜ ਸਮਰਾਲਾ ਦਾ ਸਾਬਕਾ ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਸਬੰਧੀ.ਖਬਰ ਨਾਲ ਸਮਰਾਲਾ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
File photo
ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਮਾਲਵਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਮਾਲਵਾ ਕਾਲਜ ਦੇ ਡਾਇਰੈਕਟਰ ਜਗਮੋਹਨ ਸਿੰਘ ਤੇ ਸਮੂਹ ਮੈਂਬਰਾਂ, ਸਾਬਕਾ ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਬੈਨੀਪਾਲ, ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਤੇ ਸਮੂਹ ਸਟਾਫ਼, ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ (ਰਜਿ.) ਦੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ, ਮੀਡੀਆ ਐਸੋਸੀਏਸ਼ਨ ਪੰਜਾਬ (ਰਜਿ.) ਦੇ ਸਮੂਹ ਅਹੁਦੇਦਾਰਾਂ ਅਤੇ ਹੋਰ ਧਾਰਮਕ, ਰਾਜਨੀਤਕ, ਸਮਾਜਕ ਸੰਸਥਾਵਾਂ ਵਲੋਂ ਪਰਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।