
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਕੋਰੋਨਾ ਨੇ ਸੂਬੇ 'ਚ 2 ਹੋਰ ਜਾਨਾਂ ਲੈ ਲਈਆਂ ਹਨ।
ਚੰਡੀਗੜ੍ਹ, 2 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਕੋਰੋਨਾ ਨੇ ਸੂਬੇ 'ਚ 2 ਹੋਰ ਜਾਨਾਂ ਲੈ ਲਈਆਂ ਹਨ। ਇਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 46 ਹੋ ਗਈ ਹੈ। ਅੰਜ ਪਠਾਨਕੋਟ ਤ ਲੁਧਿਆਣਾ 'ਚ ਕੋਰੋਨਾ ਪੀੜਤਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਅੱਜ ਸ਼ਾਮ ਤਕ 41 ਹੋਰ ਨਵੇਂ ਪਾਜ਼ੇਟਿਵ ਕੇਸ ਵੀ 24 ਘੰਟਿਆਂ ਦੌਰਾਨ ਆਏ ਹਨ। ਇਸ ਤਰ੍ਹਾਂ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 2342 ਤਕ ਪਹੁੰਚ ਗਿਆ ਹੈ। ਇਸ 'ਚੋਂ 2017 ਹੁਣ ਤਕ ਠੀਕ ਹੋਏ ਹਨ। ਅੱਜ ਇਕ ਦਿਨ 'ਚ ਠੀਕ ਹੋਣ ਵਾਲਿਆਂ ਦੀ ਗਿਣਤੀ 17 ਰਹੀ ਹੈ।
File photo
ਇਸ ਸਮੇਂ 279 ਕੋਰੋਨਾ ਪੀੜਤ ਹਸਪਤਾਲਾਂ 'ਚ ਇਲਾਜ ਅਧੀਨ ਦਾਖ਼ਲ ਹਨ। ਅੱਜ ਸਭ ਤੋਂ ਵੱਧ 11 ਕੇਸ ਜਲੰਘਰ ਜ਼ਿਲ੍ਹੇ ਤੋਂ ਆਏ ਹਨ। ਪਠਾਨਕੋਟ ਤੋਂ ਵੀ 8 ਨਵੇਂ ਕੇਸ ਸ਼ਾਮ ਤਕ ਆਏ। ਲੁਧਿਆਣਾ, ਨਵਾਂ ਸ਼ਹਿਰ, ਅਮ੍ਰਿੰਤਸਰ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਕਪੂਰਥਲਾ, ਗੁਰਦਾਸਪੁਰ ਤੇ ਫਰੀਦਕੋਟ ਤੋਂ ਵੀ ਅੱਜ ਨਵੇਂ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਇਸ ਸਮੇਂ ਪਾਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ ਜ਼ਿਲ੍ਹਾ ਅੰਮ੍ਰਿਤਸਰ 'ਚ 388 ਹੈ, ਜਿਸ 'ਚੋਂ 300 ਠੀਕ ਹੋ ਚੁੱਕੇ ਹਨ ਅਤੇ 71 ਇਲਾਜ ਅਧੀਨ ਹਨ। ਇਸ ਤੋਂ ਬਾਅਦ ਜਲੰਧਰ 'ਚ ਕੁੱਲ ਪਾਜ਼ੇਟਿਵ ਕੇਸ 256 ਹਨ, ਜਿਨ੍ਹਾ 'ਚੋਂ 209 ਠੀਕ ਹੋ ਚੁੱਕੇ ਹਨ ਤੇ 40 ਇਲਾਜ ਅਧੀਨ ਹਨ।