ਲੁਟੇਰੇ ਵਲੋਂ ਦਿਨ ਦਿਹਾੜੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
Published : Jun 3, 2020, 7:19 am IST
Updated : Jun 3, 2020, 7:19 am IST
SHARE ARTICLE
File Photo
File Photo

ਪੀੜਤ ਦੀ ਗੱਡੀ ਲੈ ਕੇ ਹੋਏ ਫ਼ਰਾਰ

ਪਟਿਆਲਾ, 2 ਜੂਨ (ਤੇਜਿੰਦਰ ਫ਼ਤਿਹਪੁਰ): ਪਟਿਆਲਾ-ਸਮਾਣੁ ਰੋਡ ਉਤੇ ਪੈਂਦੇ ਆਦਰਸ਼ ਪੋਲਟੈਕਨੀਕਲ ਕਾਲਜ ਦੇ ਨਜ਼ਦੀਕ ਦਿਨ ਦਿਹਾੜੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਲੁੱਟ ਦਾ ਸ਼ਿਕਾਰ ਹੋਇਆ ਮਨਦੀਪ ਸਿੰਘ ਨਾਮਕ ਵਿਅਕਤੀ ਜੋ ਕਿ ਸਮਾਣਾ ਦੇ ਪਿੰਡ ਦੁੱਲੜ ਦਾ ਰਹਿਣ ਵਾਲਾ ਹੈ ਉਹ ਅਪਣੀ ਬਰੇਜਾ ਗੱਡੀ ਨੂੰ ਲੈ ਕੇ ਪਟਿਆਲਾ ਵਿਖੇ ਬੈਂਕ ਤੋਂ ਪੈਸੇ ਲੈਣ ਲਈ ਆ ਰਿਹਾ ਸੀ ।

ਰਸਤੇ ਵਿਚ ਪਿੰਡ ਢੈਂਠਲ ਦੇ ਨਜ਼ਦੀਕ ਇਕ ਰਾਹਗੀਰ ਨੇ ਉਸ ਦੀ ਗੱਡੀ ਰੋਕ ਕੇ ਉਸ ਤੋਂ ਲਿਫ਼ਟ ਮੰਗੀ ਜਿਸ ਤੋਂ ਬਾਅਦ ਮਨਦੀਪ ਸਿੰਘ ਵਲੋਂ ਉਸ ਵਿਅਕਤੀ ਨੂੰ ਅਪਣੀ ਗੱਡੀ ਵਿਚ ਬਿਠਾ ਲਿਆ ਅਤੇ ਰਸਤੇ ਵਿਚ ਉਕਤ ਵਿਅਕਤੀ ਵੱਲੋਂ ਮਨਦੀਪ ਸਿੰਘ ਨੂੰ ਬਾਥਰੂਮ ਦਾ ਬਹਾਨਾ ਲਗਾ ਕੇ ਗੱਡੀ ਰੁਕਵਾ ਲਈ ਅਤੇ ਗੱਡੀ ਰੁਕਦੇ ਸਾਰ ਹੀ ਉਕਤ ਵਿਅਕਤੀ ਵਲੋਂ ਮਨਦੀਪ ਸਿੰਘ 'ਤੇ ਪਿਸਟਲ ਨਾਲ ਗੋਲੀਆਂ ਦਾਗ ਦਿਤੀਆਂ। ਜਿਸ ਦੇ ਚਲਦੇ ਮਨਦੀਪ ਸਿੰਘ ਦੇ ਤਿੰਨ-ਚਾਰ ਗੋਲੀਆਂ ਲੱਗੀਆਂ ਜੋ ਕਿ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਸੜਕ ਉਤੇ ਡਿੱਗ ਪਿਆ,

 File PhotoFile Photo

ਜਿਸ ਤੋਂ ਬਾਅਦ ਲੁੱਟ ਖੋਹ ਕਰਨ ਵਾਲਾ ਵਿਅਕਤੀ ਪੀੜਤ ਮਨਦੀਪ ਸਿੰਘ ਦੀ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਡੀ.ਐਸ.ਪੀ ਸਮਾਣਾ ਜਸਵਿੰਦਰ ਸਿੰਘ ਮਾਂਗਟ ਅਪਣੀ ਪੁਲਿਸ ਪਾਰਟੀ ਸਮੇਤ ਹਸਪਤਾਲ ਵਿਖੇ ਪੀੜਤ ਮਨਦੀਪ ਸਿੰਘ ਦੇ ਬਿਆਨ ਲੈਣ ਲਈ ਪਹੁੰਚੇ। ਡੀ.ਐਸ.ਪੀ ਜਸਵਿੰਦਰ ਸਿੰਘ ਮਾਂਗਟ ਨੇ ਦਸਿਆ ਕਿ ਸਮਾਣਾ ਦੇ ਪਿੰਡ ਦੁੱਲੜ ਦਾ ਰਹਿਣ ਵਾਲਾ ਮਨਦੀਪ ਸਿੰਘ ਜੋ ਕਿ ਪਟਿਆਲਾ ਵਿਖੇ ਪੈਸੇ ਲੈਣ ਲਈ ਆ ਰਿਹਾ ਸੀ। ਡੀਐਸਪੀ ਮਾਂਗਟ ਨੇ ਦਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਪਟਿਆਲਾ ਜ਼ਿਲ੍ਹੇ ਦੇ ਆਸਪਾਸ ਦੇ ਖੇਤਰਾਂ ਵਿਚ ਵਾਇਰਲੈੱਸ ਕਰ ਕੇ ਨਾਕਾਬੰਦੀ ਕਰ ਦਿਤੀ ਗਈ ਹੈ ਅਤੇ ਜਲਦ ਹੀ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement