Advertisement
  ਖ਼ਬਰਾਂ   ਪੰਜਾਬ  03 Jun 2020  ਕੰਰਟ ਲੱਗਣ ਕਾਰਨ ਦੋ ਦੀ ਮੌਤ

ਕੰਰਟ ਲੱਗਣ ਕਾਰਨ ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ
Published Jun 3, 2020, 7:28 am IST
Updated Jun 3, 2020, 7:29 am IST
ਨਜ਼ਦੀਕੀ ਪਿੰਡ ਅੜਕਵਾਸ ਅਤੇ ਨੰਗਲਾ ਵਿਚਕਾਰ ਇਕ ਖੇਤ ਵਿਚ ਦੋ ਵਿਅਕਤੀਆਂ ਦੇ ਟਾਹਲੀ ਵੱਢਣ ਮੌਕੇ ਬਿਜਲੀ ਦੀਆਂ ਤਾਰਾਂ
File Photo
 File Photo

ਲਹਿਰਾਗਾਗਾ, 2 ਜੂਨ (ਪਪ): ਨਜ਼ਦੀਕੀ ਪਿੰਡ ਅੜਕਵਾਸ ਅਤੇ ਨੰਗਲਾ ਵਿਚਕਾਰ ਇਕ ਖੇਤ ਵਿਚ ਦੋ ਵਿਅਕਤੀਆਂ ਦੇ ਟਾਹਲੀ ਵੱਢਣ ਮੌਕੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਜਾਣ ਕਾਰਨ ਕਰੰਟ ਲੱਗਣ ਨਾਲ ਮੌਕੇ ਉਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਥਾਣਾ ਲਹਿਰਾਗਾਗਾ ਦੇ ਏਐੱਸਆਈ ਜਗਸੀਰ ਸਿੰਘ ਅਨੁਸਾਰ ਸਾਧੂ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਨੰਗਲਾ ਜੋ ਬਾਡੀ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਇਕ ਖੇਤ ਵਿਚ ਟਾਹਲੀ ਵੰਡਣੀ ਸੀ, ਜਿਸ ਦੀਆਂ ਜੜਾਂ ਨੂੰ ਕਿ ਉਹ ਕਲ ਸ਼ਾਮ ਖੋਖਲਾ ਕਰ ਕੇ ਗਏ ਜੋ ਰਾਤ ਦੇ ਹਨੇਰੀ ਹੋਣ ਬਿਜਲੀ ਦੀ ਲਾਈਨ ਉਤੇ ਡਿੱਗ ਗਈ ਸੀ। ਅੱਜ ਸਵੇਰੇ ਜਦੋਂ ਉਹ ਦੋਵੇਂ ਲਾਈਟ ਨਾ ਹੋਣ ਕਰ ਕੇ ਬਿਜਲੀ ਦੀ ਸਪਲਾਈ ਵਾਲੀਆਂ ਤਾਰਾਂ ਟਾਹਲੀ ਤੋਂ ਹਟਾਉਂਦੇ ਸਮੇਂ ਬਿਜਲੀ ਸਪਲਾਈ ਆ ਗਈ ਜਿਸ ਦੇ ਕਰੰਟ ਦੀ ਲਪੇਟ ਵਿਚ ਆ ਜਾਣਾ ਦੋਵਾਂ ਦੀ ਮੌਕੇ ਉਤੇ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਿਤਾ ਗੋਬਿੰਦ ਸਿੰਘ ਦੇ ਬਿਆਨਾ ਦੇ ਆਧਾਰ ਉਤੇ 174 ਦੀ ਕਾਰਵਾਈ ਕਰਦਿਆਂ ਦੋਵੇਂ ਲਾਸ਼ਾਂ ਪੋਸਟਮਾਰਟਮ ਰੀਪੋਰਟ ਲਈ ਮੂਨਕ ਵਿਖੇ ਭੇਜ ਦਿਤੀਆਂ ਹਨ। ਜਿੰਨਾਂ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿਤੀਆਂ।

Advertisement
Advertisement

 

Advertisement