ਕੋਰੋਨਾ ਕਾਲ ਦੌਰਾਨ ਦੇਸ਼ ਛੱਡ ਰਹੇ ਹਨ ਕਰੋੜਪਤੀ
Published : Jun 3, 2021, 12:38 am IST
Updated : Jun 3, 2021, 12:38 am IST
SHARE ARTICLE
image
image

ਕੋਰੋਨਾ ਕਾਲ ਦੌਰਾਨ ਦੇਸ਼ ਛੱਡ ਰਹੇ ਹਨ ਕਰੋੜਪਤੀ

ਪੰਜ ਸਾਲਾਂ 'ਚ 29 ਹਜ਼ਾਰ ਤੋਂ ਜ਼ਿਆਦਾ ਅਮੀਰਾਂ ਨੇ ਛਡਿਆ ਦੇਸ਼

ਨਵੀਂ ਦਿੱਲੀ, 2 ਜੂਨ : ਕੋਰੋਨਾ ਕਾਲ ਦੌਰਾਨ ਭਾਰਤ ਵਿਚ ਵੱਡੀ ਗਿਣਤੀ 'ਚ ਅਮੀਰ ਨਾਗਰਿਕ ਦੇਸ਼ ਛੱਡ ਕੇ ਜਾ ਰਹੇ ਹਨ | ਗਲੋਬਲ ਵੈਲਥ ਮਾਇਗ੍ਰੇਸ਼ਨ ਰਿਵਿਊ ਰਿਪੋਰਟ ਮੁਤਾਬਕ ਭਾਰਤ ਦੇ ਕੁਲ ਕਰੋੜਪਤੀਆਂ ਵਿਚੋਂ 2 ਫ਼ੀ ਸਦੀ ਨੇ 2020 ਵਿਚ ਦੇਸ਼ ਛੱਡ ਦਿਤਾ ਹੈ | ਹੇਨਲੀ ਐਂਡ ਪਾਰਟਨਰਜ਼ ਦੀ ਰਿਪੋਰਟ ਮੁਤਾਬਕ 2020 ਵਿਚ 2019 ਦੀ ਤੁਲਨਾ ਵਿਚ 63 ਫ਼ੀ ਸਦੀ ਜ਼ਿਆਦਾ ਭਾਰਤੀਆਂ ਨੇ ਦੇਸ਼ ਛੱਡਣ ਲਈ ਇਨਕੁਆਇਰੀ ਕੀਤੀ ਸੀ | ਹਾਲਾਂਕਿ ਉਡਾਣਾਂ ਬੰਦ ਹੋਣ ਕਾਰਨ ਅਤੇ ਲਾਕਡਾਊਨ ਦੇ ਚਲਦਿਆਂ ਦਸਤਾਵੇਜ਼ੀ ਕੰਮਾਂ ਵਿਚ ਕਮੀ ਦੇ ਚਲਦਿਆਂ 2020 ਵਿਚ ਪੰਜ ਤੋਂ ਛੇ ਹਜ਼ਾਰ ਅਮੀਰਾਂ ਨੇ ਦੇਸ਼ ਛਡਿਆ ਪਰ ਹੁਣ 2021 ਵਿਚ ਇਹ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ | ਜਾਣਕਾਰੀ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਇਨਕੁਆਇਰੀ ਤੇਜ਼ ਹੋ ਗਈ ਹੈ | 2021 ਵਿਚ ਪਿਛਲੇ ਸਾਲ ਤੋਂ ਜ਼ਿਆਦਾ ਅਮੀਰ ਦੇਸ਼ ਛੱਡ ਸਕਦੇ ਹਨ | ਇਸ ਤੋਂ ਪਹਿਲਾਂ 2015 ਤੋਂ 2019 ਦੌਰਾਨ 29 ਹਜ਼ਾਰ ਤੋਂ ਜ਼ਿਆਦਾ ਕਰੋੜਪਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ | 
ਹੇਨਲੀ ਐਂਡ ਪਾਰਟਨਰਜ਼ ਦੀ ਰਿਪੋਰਟ ਮੁਤਾਬਕ ਭਾਰਤ ਦੇ ਲੋਕਾਂ ਨੇ ਕੈਨੇਡਾ, ਪੁਰਤਗਾਲ, ਆਸਟ੍ਰੀਆ, ਮਾਲਟਾ, ਤੁਰਕੀ, ਯੂਐਸ ਅਤੇ ਯੂਕੇ ਵਿਚ ਵਸਣ 
ਲਈ ਸਭ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ | ਵਿਦੇਸ਼ ਵਿਚ ਰਹਿਣ ਲਈ ਸਭ ਤੋਂ ਖ਼ਾਸ ਦੋ ਤਰੀਕੇ ਹਨ | ਪਹਿਲਾ ਤਰੀਕਾ ਹੈ ਕਿ ਉਸ ਦੇਸ਼ ਵਿਚ ਵੱਡਾ ਨਿਵੇਸ਼ ਕੀਤਾ ਜਾ ਸਕਦਾ ਹੈ ਜਾਂ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਨਾਗਰਿਕਤਾ ਭਾਰੀ ਫੀਸ ਭਰ ਕੇ ਲਈ ਜਾ ਸਕਦੀ ਹੈ | ਅਮਰੀਕਾ ਵਿਚ ਰਹਿਣ ਲਈ ਭਾਰਤੀਆਂ ਨੂੰ  ਗਰੀਨ ਵੀਜ਼ਾ ਲੈਣਾ ਪੈਂਦਾ ਹੈ | ਇਸ ਦੇ ਲਈ 6.5 ਕਰੋੜ ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਹੈ | ਬਿ੍ਟੇਨ ਵਿਚ 18 ਕਰੋੜ ਰੁਪਏ, ਨਿਊਜ਼ੀਲੈਂਡ ਵਿਚ 10.9 ਕਰੋੜ ਰੁਪਏ ਨਿਵੇਸ਼ ਕਰਨੇ ਪੈਂਦੇ ਹਨ | ਵਿਦੇਸ਼ਾਂ ਵਿਚ ਵਸਣ ਵਾਲੇ ਅਮੀਰਾਂ ਮੁਤਾਬਕ ਭਾਰਤ ਵਿਚ ਮੌਕਿਆਂ ਦੀ ਕਮੀਂ, ਭਿ੍ਸ਼ਟਾਚਾਰ, ਪ੍ਰਦੂਸ਼ਣ ਆਦਿ ਕਈ ਸਮੱਸਿਆਵਾਂ ਹਨ ਜੋ ਲੋਕਾਂ ਨੂੰ  ਦੇਸ਼ ਛੱਡਣ ਲਈ ਮਜਬੂਰ ਕਰਦੀਆਂ ਹਨ | ਅਮੀਰਾਂ ਦੇ ਦੇਸ਼ ਛੱਡਣ ਨਾਲ ਭਾਰਤ ਨੂੰ  ਭਾਰੀ ਨੁਕਸਾਨ ਹੋ ਰਿਹਾ ਹੈ | ਦੇਸ਼ ਵਿਚ ਰੁਜ਼ਗਾਰ ਦਰ ਪਹਿਲਾਂ ਤੋਂ ਹੀ ਖ਼ਰਾਬ ਹੈ | ਅਜਿਹੇ ਵਿਚ ਅਮੀਰ ਵਪਾਰੀਆਂ ਦਾ ਦੇਸ਼ ਛੱਡ ਕੇ ਜਾਣਾ ਬੇਰੁਜ਼ਗਾਰੀ ਦਰ ਨੂੰ  ਹੋਰ ਵਧਾਏਗਾ | ਇਸ ਦੇ ਨਾਲ ਹੀ ਟੈਕਸ ਕਲੈਕਸ਼ਨ ਵਿਚ ਵੀ ਕਮੀ ਆਵੇਗੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ  ਨੁਕਸਾਨ ਹੋਵੇਗਾ |  (ਏਜੰਸੀ)
 

SHARE ARTICLE

ਏਜੰਸੀ

Advertisement

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM

ਕਾਂਗਰਸ ਦੀ ਦੂਜੀ ਲਿਸਟ ਤੋਂ ਪਹਿਲਾਂ ਇੱਕ ਹੋਰ ਵੱਡਾ ਲੀਡਰ ਬਾਗ਼ੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੜ ਨਾਰਾਜ਼

22 Apr 2024 3:23 PM

GURMEET SINGH KHUDDIAN EXCLUSIVE INTERVIEW - ਬੱਕਰੀ ਤੇ ਕੁੱਕੜੀ ਦੇ ਮੁਆਵਜੇ ਬਾਰੇ ਪਹਿਲੀ ਵਾਰ ਬੋਲੇ ..

22 Apr 2024 2:58 PM

Amritsar News: ਕਿਸਾਨਾਂ ਉੱਤੇ ਇੱਟਾਂ ਰੋੜੇ ਮਾਰਨੇ BJP ਆਗੂਆਂ ਨੂੰ ਪਏ ਮਹਿੰਗੇ, ਹੁਣ ਹੋ ਗਈ FIR, ਮਾਮਲੇ ਦੀ ਹੋਵੇਗੀ

22 Apr 2024 2:49 PM
Advertisement