
ਦੁਨੀਆ ਦੀ ਸਭ ਤੋਂ ਸਸਤੀ ਏਅਰਲਾਈਨ 'ਸਕੂਟ' ਨੇ ਹਫ਼ਤੇ ਵਿੱਚ 5 ਦਿਨ ਉਡਾਣ ਭਰਨ ਦਾ ਲਿਆ ਫ਼ੈਸਲਾ
ਅੰਮ੍ਰਿਤਸਰ : ਦੁਨੀਆ ਦੀ ਸਭ ਤੋਂ ਸਸਤੀ ਏਅਰਲਾਈਨ ਸਕੂਟ ਨੇ ਅੰਮ੍ਰਿਤਸਰ-ਸਿੰਗਾਪੁਰ ਵਿਚਕਾਰ ਉਡਾਣਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਸਿੰਗਾਪੁਰ ਜਾਣ ਦੇ ਚਾਹਵਾਨ ਪੰਜਾਬੀ ਸਸਤੀਆਂ ਅਤੇ ਵਧੀਆ ਸੇਵਾਵਾਂ ਲੈ ਸਕਣਗੇ। ਇੰਨਾ ਹੀ ਨਹੀਂ ਮਲਿੰਡੋ ਏਅਰਲਾਈਨਜ਼ ਆਉਣ ਵਾਲੇ ਮਹੀਨਿਆਂ 'ਚ ਮਲੇਸ਼ੀਆ ਦੇ ਕੁਆਲਾਲੰਪੁਰ ਲਈ ਵੀ ਉਡਾਣਾਂ ਸ਼ੁਰੂ ਕਰ ਸਕਦੀ ਹੈ।
Scoot Airlines
ਸਕੂਟ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਹਫ਼ਤੇ ਵਿਚ ਤਿੰਨ ਦੀ ਬਜਾਏ ਪੰਜ ਦਿਨ ਉਡਾਣਾਂ ਚੱਲਣਗੀਆਂ। ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਫਲਾਈਟ ਪਹਿਲਾਂ ਹਫਤੇ 'ਚ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਹੁਣ ਇਹ ਫਲਾਈਟ ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ। ਇਹ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ 7.40 ਵਜੇ ਉਡਾਣ ਭਰੇਗੀ ਅਤੇ 6 ਘੰਟੇ ਬਾਅਦ ਸਿੰਗਾਪੁਰ ਵਿੱਚ ਉਤਰੇਗੀ। ਇਹ ਉਡਾਣ ਸਿੰਗਾਪੁਰ ਤੋਂ ਭਾਰਤੀ ਸਮੇਂ ਅਨੁਸਾਰ ਦੁਪਹਿਰ 3.10 ਵਜੇ ਉਡਾਣ ਭਰੇਗੀ ਅਤੇ ਸ਼ਾਮ 6.40 ਵਜੇ ਅੰਮ੍ਰਿਤਸਰ ਪਹੁੰਚੇਗੀ।
Scoot Airlines
ਸਕੂਟ ਏਅਰਲਾਈਨਜ਼ ਦੀ ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਸਿੰਗਾਪੁਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਫਲਾਈਟ ਤੁਹਾਡੇ ਤੱਕ ਲਗਭਗ 5 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ ਅਤੇ ਸਿਰਫ ਇੰਨੇ ਹੀ ਪੈਸਿਆਂ ਵਿੱਚ ਤੁਹਾਨੂੰ ਵਾਪਸ ਲਿਆ ਸਕਦੀ ਹੈ ਪਰ ਇਸ ਲਈ ਤੁਹਾਨੂੰ ਕੁਝ ਸਮੇਂ ਦੀ ਯੋਜਨਾ ਬਣਾਉਂਦੇ ਹੋਏ ਟਿਕਟਾਂ ਬੁੱਕ ਕਰਨੀਆਂ ਪੈਣਗੀਆਂ।