ਸਿੱਧੂ-ਮਜੀਠੀਆ ਦੀ ਜੱਫ਼ੀ 'ਤੇ CM ਮਾਨ ਦਾ ਤੰਜ਼, ਬੋਲੇ- ਸਾਹਮਣੇ ਆਇਆ ਦੋਹਾਂ ਦਾ ਅਸਲੀ ਚਿਹਰਾ 
Published : Jun 3, 2023, 9:26 pm IST
Updated : Jun 3, 2023, 9:26 pm IST
SHARE ARTICLE
CM Bhagwant Singh Mann
CM Bhagwant Singh Mann

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਦਿਲ 'ਚ ਹੁੰਦਾ ਹੈ, ਜ਼ੁਬਾਨ 'ਤੇ ਵੀ ਉਹੀ ਆਉਂਦਾ ਹੈ

ਚੰਡੀਗੜ੍ਹ - ਜਲੰਧਰ ਵਿਚ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਜੱਫ਼ੀ ਨਾਲ ਸਿਆਸਤ ਗਰਮਾ ਗਈ ਹੈ। ਇਸ ਜੱਫੀ 'ਤੇ ਨਾ ਸਿਰਫ਼ ਵਿਰੋਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ ਉਹਨਾਂ ਦੀ ਪਾਰਟੀ ਦੇ ਅਪਣੇ ਆਗੂ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਹੇ। ਸਵੇਰੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੋਂ ਬਾਅਦ ਸ਼ਾਮ ਨੂੰ ਇਸ ਜੱਫ਼ੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਿਆ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਹੈ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਦੋਹਾਂ ਨੂੰ ਜੱਫ਼ੀਆਂ ਪਾਉਂਦੇ ਹੋਏ ਦੇਖ ਲਿਆ। ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ। ਅੱਜ ਨੌਜਵਾਨਾਂ ਦੇ ਹੱਥਾਂ ਵਿਚ ਮੋਬਾਈਲ ਹਨ, ਪੁਰਾਣੀਆਂ ਵੀਡੀਓਜ਼ ਵੀ ਨਿਕਲ ਆਉਂਦੀਆਂ ਹਨ। 

ਪੁਰਾਣੀਆਂ ਵੀਡੀਓਜ਼ 'ਚ ਲੋਕ ਦੇਖ ਰਹੇ ਹਨ ਕਿ ਪਹਿਲਾਂ ਇਹ ਇਕ ਦੂਜੇ ਬਾਰੇ ਕੀ ਕਹਿੰਦੇ ਸੀ ਤੇ ਹੁਣ ਕੀ ਕਹਿ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਦਿਲ 'ਚ ਹੁੰਦਾ ਹੈ, ਜ਼ੁਬਾਨ 'ਤੇ ਵੀ ਉਹੀ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਅਨਾ ਵੀ ਮਾਰਿਆ ਕਿ ਉਹ ਇੱਥੇ ਇਸ ਲਈ ਆਏ ਹਨ ਤਾਂ ਜੋ ਗਰੀਬਾਂ ਦਾ ਹੱਕ ਕੋਈ ਖੋਹ ਨਾ ਸਕੇ ਪਰ ਜੋ ਲੋਕ ਪਹਿਲਾਂ ਆਉਂਦੇ ਰਹੇ ਹਨ, ਉਹ ਆਪਣੇ ਘਰਾਂ ਨੂੰ ਸੰਭਾਲਦੇ ਰਹੇ। ਉਹ ਆਪਣੀਆਂ ਪੀੜ੍ਹੀਆਂ, ਚਾਚਿਆਂ, ਭਤੀਜਿਆਂ, ਭਾਣਜਿਆਂ ਤੱਕ ਹੀ ਸੀਮਤ ਰਹੇ। 
 

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement