Khanna News : ਖੰਨਾ 'ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

By : BALJINDERK

Published : Jun 3, 2025, 3:48 pm IST
Updated : Jun 3, 2025, 3:48 pm IST
SHARE ARTICLE
 ਖੰਨਾ 'ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਖੰਨਾ 'ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

Khanna News : ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਪਤਨੀ, ਪੁਲਿਸ ਨੇ ਮੁਲਜ਼ਮ ਲਖਵੀਰ ਸਿੰਘ 'ਤੇ ਮਾਮਲਾ ਕੀਤਾ ਦਰਜ 

Khanna News in Punjabi: ਖੰਨਾ ਦੇ ਮਲੌਦ ਦੇ ਪਿੰਡ ਜੀਰਾਖ ਵਿੱਚ ਇੱਕ ਔਰਤ ਦਾ ਉਸਦੇ ਪਤੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪਤੀ ਦਾ ਜੂਆ ਖੇਡਣ ਦਾ ਆਦੀ ਹੋਣਾ ਸੀ। ਪਤਨੀ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ। ਇਸੇ ਕਾਰਨ ਪਤੀ ਨੇ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ (38) ਵਾਸੀ ਜੀਰਾਖ ਵਜੋਂ ਹੋਈ ਹੈ।

ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਲਗਭਗ 10 ਸਾਲ ਪਹਿਲਾਂ ਉਸਦੀ ਭੈਣ ਦਾ ਵਿਆਹ ਜੀਰਾਖ ਦੇ ਰਹਿਣ ਵਾਲੇ ਲਖਵੀਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਭੈਣ ਨੇ ਦੋ ਧੀਆਂ ਨੂੰ ਜਨਮ ਦਿੱਤਾ। ਇੱਕ 6 ਸਾਲ ਦੀ ਹੈ ਅਤੇ ਛੋਟੀ ਡੇਢ ਸਾਲ ਦੀ ਹੈ। ਲਖਵੀਰ ਸਿੰਘ ਜੂਏ ਦਾ ਆਦੀ ਸੀ। ਉਹ ਹਰ ਰੋਜ਼ ਜੂਏ ’ਚ ਪੈਸੇ ਹਾਰਦਾ ਸੀ। ਕਈ ਵਾਰ ਉਸਦੀ ਭੈਣ ਉਸ ਤੋਂ ਪੈਸੇ ਲੈ ਕੇ ਆਪਣੇ ਪਤੀ ਨੂੰ ਦੇ ਦਿੰਦੀ ਸੀ। ਕਿਉਂਕਿ ਲਖਵੀਰ ਉਸਨੂੰ ਕੁੱਟਦਾ ਸੀ। ਹੁਣ ਤੱਕ ਲਖਵੀਰ ਸਿੰਘ ਜੂਏ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਹੈ ਅਤੇ ਆਪਣਾ ਘਰ, ਭੈਣ ਦੇ ਗਹਿਣੇ, ਸਾਈਕਲ ਵੀ ਗਿਰਵੀ ਰੱਖ ਚੁੱਕਾ ਹੈ।

ਪਰਮਜੀਤ ਕੌਰ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ। 2 ਜੂਨ ਨੂੰ ਪਰਮਜੀਤ ਕੌਰ ਤੋਂ ਜੂਆ ਖੇਡਣ ਲਈ ਪੈਸੇ ਮੰਗੇ ਗਏ। ਇਸ ਤੋਂ ਬਾਅਦ ਲਖਵੀਰ ਸਿੰਘ ਨੇ ਰੱਸੀ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਗੁਆਂਢੀਆਂ ਨੇ ਖੰਨਾ ਦੇ ਪਿੰਡ ਭੱਟੀਆਂ ’ਚ ਸਥਿਤ ਪਰਮਜੀਤ ਦੇ ਨਾਨਕੇ ਘਰ ਨੂੰ ਸੂਚਿਤ ਕੀਤਾ। ਜਦੋਂ ਉਸਦੇ ਮਾਪੇ ਜੀਰਾਖ ਪਿੰਡ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪਰਮਜੀਤ ਕੌਰ ਦੀ ਗਰਦਨ 'ਤੇ ਰੱਸੀ ਦੇ ਨਿਸ਼ਾਨ ਸਨ। ਉਸ ਸਮੇਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਸ ਸਬੰਧੀ ਪਾਇਲ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਲਖਵੀਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਖੰਨਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।

(For more news apart from Husband brutally kills wife in Khanna News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement