Punjab News : ਗੋਲੀ ਲੱਗਣ ਕਾਰਨ ਥਾਣੇਦਾਰ ਦੀ ਮੌਤ, ਕਮਾਂਡੋ ਕੰਪਲੈਕਸ ਬਹਾਦਰਗੜ੍ਹ ’ਚ ਵਾਪਰੀ ਘਟਨਾ 
Published : Jun 3, 2025, 1:17 pm IST
Updated : Jun 3, 2025, 1:17 pm IST
SHARE ARTICLE
Police station officer dies due to gunshot wound, incident took place in Commando Complex Bahadurgarh News in Punjabi
Police station officer dies due to gunshot wound, incident took place in Commando Complex Bahadurgarh News in Punjabi

Punjab News : ਦੋ ਧੀਆਂ ਨੂੰ ਪਿੱਛੇ ਛੱਡ ਗਏ ਹਨ ਮਨਪ੍ਰੀਤ ਸਿੰਘ 

Police station officer dies due to gunshot wound, incident took place in Commando Complex Bahadurgarh News in Punjabi : ਪਟਿਆਲਾ : ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿਚ ਰਹਿੰਦੇ ਇਕ ਏਐਸਆਈ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਵਜੋਂ ਹੋਈ ਹੈ। ਇੰਨੀ ਦਿਨੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲਆਪ੍ਰੇਸ਼ਨ ਗਰੁੱਪ (ਐਸਓਜੀ) ਵਿਚ ਡੈਪੂਟੇਸ਼ਨ 'ਤੇ ਤਾਇਨਾਤ ਸੀ। 

ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਉਥੋਂ ਇਹ ਕਹਿ ਕੇ ਆ ਗਿਆ ਸੀ ਕਿ ਉਹ ਰੈਸਟ 'ਤੇ ਪਿੰਡ ਜਾਣਗੇ ਪ੍ਰੰਤੂ ਪਿੰਡ ਜਾਣ ਦੀ ਬਜਾਏ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਦੇ ਵਿਚ ਅਪਣੇ ਕੁਆਰਟਰ ਵਿਚ ਚਲੇ ਗਏ, ਜਿੱਥੇ ਕੱਲ ਸ਼ਾਮੀ ਛਾਤੀ ਵਿਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਹੁਣ ਦੋ ਧੀਆਂ ਨੂੰ ਪਿੱਛੇ ਛੱਡ ਗਏ ਹਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਜੱਦੀ ਪੁਸ਼ਤੀ ਦੋ ਕਿਲੇ ਜ਼ਮੀਨ ਵੀ ਪਿਛਲੇ ਸਾਲ ਵਿਕ ਗਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤਨਾਅ ਵਿਚ ਵੀ ਰਹਿੰਦੇ ਸਨ। ਇਸ ਘਟਨਾ ਤੋਂ ਬਾਅਦ ਚਰਚਾ ਤਾਂ ਇਹ ਵੀ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ, ਪਰ ਪੁਲਿਸ ਇਸ ਨੂੰ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ।  

ਥਾਣਾ ਸਦਰ ਪਟਿਆਲਾ ਦੇ ਐਸਐਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਮੁਢਲੀ ਤਫ਼ਤੀਸ਼ ਦੌਰਾਨ ਇਹ ਮਾਮਲਾ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ। ਬਾਕੀ ਪੁਲਿਸ ਜਾਂਚ ਕਰ ਰਹੀ ਹੈ। ਉਹ ਇਸ ਕੁਆਟਰ ਵਿਚ ਇਕੱਲੇ ਹੀ ਰਹਿੰਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement