
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਬੀ.ਏ. (ਤੀਜਾ ਸਮੈਸਟਰ) ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ.......
ਬਠਿੰਡਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਬੀ.ਏ. (ਤੀਜਾ ਸਮੈਸਟਰ) ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ 90% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਐਮ.ਬੀ.ਏ. (ਤੀਜਾ ਸਮੈਸਟਰ) ਦੇ ਨਤੀਜਿਆਂ ਵਿੱਚ ਕੇਸ਼ਵ ਬਾਂਸਲ ਨੇ 91.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਗੁਰਪ੍ਰੀਤ ਸਿੰਘ ਜੌੜਾ 88.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ
ਜਦੋਂ ਕਿ ਪ੍ਰਿਆ ਗਰਗ ਨੇ 88% ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਹਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਅਤੇ ਰਿਧੀਮਾ ਨਾਰੰਗ ਨੇ 87.3 ਪ੍ਰਤੀਸ਼ਤ ਅੰਕਾਂ ਨਾਲ ਅਤੇ ਅਤੁਲ ਗੋਇਲ ਅਤੇ ਮਨੀਸ਼ਾ ਚੌਧਰੀ ਨੇ 86.7 ਪ੍ਰਤੀਸ਼ਤ ਅੰਕਾਂ ਨਾਲ ਕਾਲਜ ਵਿਚੋਂ ਕ੍ਰਮਵਾਰ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ ਜਦੋ ਕਿ ਖੁਸ਼ਪ੍ਰੀਤ ਸਿੰਘ ਨੇ 86 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਛੇਵਾਂ ਸਥਾਨ ਅਤੇ ਨਤਾਸ਼ਾ ਠਾਕੁਰ ਅਤੇ ਪਿੰਕੀ ਨੇ 85.3 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ।
ਇਸ ਨਤੀਜੇ ਅਨੁਸਾਰ 1 ਵਿਦਿਆਰਥੀ ਨੇ 90% ਤੋਂ ਵਧੇਰੇ ਅੰਕ, 10 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵਧੇਰੇ ਅੰਕ, 33 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ , 57 ਵਿਦਿਆਰਥੀਆਂ ਨੇ 75 ਫੀਸਦੀ ਤੋਂ ਵਧੇਰੇ ਅੰਕ ਹਾਸਲ ਅਤੇ 77 ਵਿਦਿਆਰਥੀਆ ਨੇ 70 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਮਿਹਨਤੀ ਅਤੇ ਯੋਗ ਸਟਾਫ਼ ਸਿਰ ਬੰਨਦਿਆਂ ਕਿਹਾ ਕਿ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ•ਾਂ ਨੇ ਐਮ.ਬੀ.ਏ. (ਤੀਜਾ ਸਮੈਸਟਰ) ਦੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।