ਪੁਲਿਸ ਵਲੋਂ ਨਸ਼ਿਆਂ ਸਬੰਧੀ ਪਬਲਿਕ ਨਾਲ ਮੀਟਿੰਗ
Published : Jul 3, 2018, 1:52 pm IST
Updated : Jul 3, 2018, 1:52 pm IST
SHARE ARTICLE
During Addressing the Public Meeting, SP Jasvir Singh
During Addressing the Public Meeting, SP Jasvir Singh

ਪੁਲਿਸ ਚੌਂਕੀ ਕੋਟਾਂ ਅਧੀਨ ਆਉਂਦੇ ਪਿੰਡਾਂ ਬੀਜਾ ਦੇ ਨੇੜਲੇ ਪਿੰਡਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਐਸ ਪੀ (ਡੀ) ਨੇ ਕਿਹਾ ਕਿ........

ਬੀਜਾ : ਪੁਲਿਸ ਚੌਂਕੀ ਕੋਟਾਂ ਅਧੀਨ ਆਉਂਦੇ ਪਿੰਡਾਂ ਬੀਜਾ ਦੇ ਨੇੜਲੇ ਪਿੰਡਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਐਸ ਪੀ (ਡੀ) ਨੇ ਕਿਹਾ ਕਿ ਅੱਜ ਨੌਂਜਵਾਨ। ਨਸ਼ਿਆ ਵਿਚ ਗਲਤਾਨ ਹੋ ਕੇ ਆਪਣੀ ਵਡਮੁੱਲੀ ਜਿੰਦਗੀ ਨੂੰ ਬਰਬਾਦ ਕਰ ਰਹੇ ਹਨ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਤਹਿਤ ਅੱਜ ਫਿਰ ਐਸ ਐਸ ਪੀ ਖੰਨਾ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਪਬਲਿਕ ਮੀਟਿੰਗਾਂ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਿਆਂ ਨੂੰ ਨੱਥ ਪਾਈ ਜਾ ਸਕੇ। 

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਪਿੰਡਾਂ ਵਿਚ ਕੋਈ ਨਸ਼ੇ ਦਾ ਆਦੀ ਹੈ ਤਾਂ ਅਸੀਂ ਸਰਕਾਰੀ ਸਹਾਇਤਾ ਰਾਹੀ ਮੁਫ਼ਤ ਨਸ਼ਾ ਛੁਡਾਇਆ ਜਾਵੇਗਾ ਤਾਂ ਕਿ ਉਸ ਦੀ ਜਿੰਦਗੀ ਬੱਚ ਸਕੇ। ਇਸ ਮੌਕੇ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਨੇ ਪੁਲਿਸ ਅਧਿਕਾਰੀਆਂ ਦਾ ਧਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੁਲਿਸ ਨੂੰ ਹਰ ਸਹਿਯੋਗ ਦੇਣਗੇ। ਇਸ ਮੌਕੇ ਜਗਵਿੰਦਰ ਸਿੰਘ ਚੀਮਾ ਡੀ ਐਸ ਪੀ ਖੰਨਾ, ਜਗਜੀਵਨ ਰਾਮ ਇੰਚਾਰਜ ਚੌਂਕੀ ਕੋਟ, ਸੰਦੀਪ ਸਿੰਘ ਅਸਗਰੀਪੁਰ ਜੱਟ ਮਹਾ ਸਭਾ ਖੰਨਾ,

ਕਮਿਕਰ ਸਿੰਘ ਸਰਪੰਚ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜਗਜੀਤ ਸਿੰਘ ਜੱਗੀ ਜਸਪਾਲੋਂ, ਗੁਰਚਰਨ ਸਿੰਘ ਮਾਂਗਟ, ਮੈਨੇਜਰ ਵਿਕਮਜੀਤ ਸਿੰਘ ਹਰਬੰਸਪੁਰ, ਜਿੰਦਰ ਸਰਪੰਚ, ਬੱਲੀ ਹਰਬੰਸਪੁਰ, ਮਲਵਿੰਦਰ ਸਿੰਘ ਹਰਬੰਸਪੁਰ, ਪਾਲ ਹਰਬੰਸਪੁਰ, ਬਲਜੀਤ ਸਿੰਘ ਕਿਸ਼ਨਗੜ੍ਹ, ਕੁਲਵਿੰਦਰ ਸਿੰਘ, ਜਗਰੂਪ ਸਿੰਘ ਰੂਪੀ, ਹਰਦੀਪ ਸਿੰਘ ਘੁੰਗਰਾਲੀ, ਸੰਦੀਪ ਸਿੰਘ ਜਟਾਣਾ, ਦਰਸ਼ਨ ਸਿੰਘ ਪੰਚ ਘੁੰਗਰਾਲੀ ਆਦਿ ਨੇ ਸ਼ਿਰਕਤ ਕੀਤੀ।
 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement