
ਇਸ ਤੋਂ ਪਹਿਲਾਂ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਨਾਮ 'ਤੇ ਵੀ ਮੋਹਰ ਲਗਾ ਦਿੱਤੀ ਹੈ
ਚੰਡੀਗੜ੍ਹ - ਭਲਕੇ ਹੋਣ ਵਾਲੇ ਕੈਬਨਿਟ ਦੇ ਵਿਸਥਾਰ ਵਿਚ ਇਕ ਹੋਰ ਨਾਮ ਸ਼ਾਮਲ ਹੋ ਗਿਆ ਹੈ। ਮਾਨ ਸਰਕਾਰ ਨੇ ਅਨਮੋਲ ਗਗਨ ਮਾਨ ਦੇ ਨਾਮ 'ਤੇ ਵੀ ਮੋਹਰ ਲਗਾ ਦਿੱਤੀ ਹੈ। ਅਨਮੋਲ ਗਗਨ ਮਾਨ ਪੰਜਾਬ ਕੈਬਨਿਟ ਵਿਚ ਦੂਜੇ ਮਹਿਲਾ ਮੰਤਰੀ ਹੋਣਗੇ। ਉਹਨਾਂ ਨੂੰ ਭਗਵੰਤ ਮਾਨ ਕੋਈ ਵੱਡਾ ਅਹੁਦਾ ਦੇ ਸਕਦੇ ਹਨ।
ਅਨਮੋਲ ਗਗਨ ਮਾਨ ਖਰੜ ਤੋਂ ਵਿਧਾਇਕਾ ਹਨ। ਇਸ ਤੋਂ ਪਹਿਲਾਂ ਡਾ: ਬਲਜੀਤ ਕੌਰ ਪੰਜਾਬ ਕੈਬਨਿਟ ਵਿਚ ਪਹਿਲੇ ਮਹਿਲਾ ਮੰਤਰੀ ਹਨ। ਜਿਨ੍ਹਾਂ ਨੂੰ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਦਾ ਅਹੁਦਾ ਮਿਲਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਨਾਮ 'ਤੇ ਵੀ ਮੋਹਰ ਲਗਾ ਦਿੱਤੀ ਹੈ ਜੋ ਕਿ ਗੁਰੂਹਰਸਹਾਏ ਤੋਂ ਵਿਧਾਇਕ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਖ਼ੁਦ ਫੋਨ ਕਰ ਕੇ ਮੰਤਰੀ ਚੁਣੇ ਜਾਣ ਬਾਰੇ ਦੱਸਿਆ ਹੈ।