
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਗਾਉਣ ਦੀ ਵੀ ਗੱਲ ਕਹੀ ਹੈ
ਚੰਡੀਗੜ੍ਹ - ਨਗਰ ਨਿਗਮ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦਾ ਨਾਮ ਹਰ ਦਿਨ ਚਾਰ ਡਸਟਬਿਨ ਰੱਖਿਆ ਗਿਆ ਹੈ। ਨਗਰ ਨਿਗਮ ਨੇ ਸ਼ਹਿਰ ਵਿਚ ਸਫ਼ਾਈ ਰੱਖਣ ਦੇ ਸਖ਼ਤ ਨਿਯਮ ਬਣਾਏ ਹਨ ਤੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਲਗਾਉਣ ਦੀ ਗੱਲ ਵੀ ਕਹੀ ਹੈ।
ਘਰਾਂ ਨੂੰ ਸਾਰਾ ਕੂੜਾ ਅਲੱਗ-ਅਲੱਗ ਰੱਖਣ ਲਈ ਕਿਹਾ ਗਿਆ ਹੈ। ਘਰਾਂ ਨੂੰ ਗਿੱਲਾ ਕੂੜਾ, ਸੁੱਕਾ ਕੂੜਾ, ਘੇਰਲੂ ਖਤਰਨਾਕ ਕੂੜਾ ਅਲੱਗ ਰੱਖਣ ਲਈ ਕਿਹਾ ਹੈ। ਨਗਰ ਨਿਗਮ ਨੇ ਸੈਨੀਟਰੀ ਵੇਸਟ, ਇਮਾਰਤਾਂ ਦੇ ਬਾਹਰ ਜਾਂ ਡਰੇਨਾਂ ਜਾਂ ਜਲਘਰਾਂ ਵਿਚ ਖੁੱਲ੍ਹੀ ਤੇ ਜਨਤਕ ਥਾਵਾਂ ਦੇ ਠੋਸ ਕੂੜੇ ਨੂੰ ਖੁੱਲ੍ਹੇ ਵਿਚ ਸਾੜਨਾ ਜਾਂ ਸੜਕਾਂ 'ਤੇ ਪੈਦਾ ਹੋਏ ਠੋਸ ਕੂੜੇ ਨੂੰ ਦੱਬਣ ਲਈ ਮਨ੍ਹਾਂ ਕੀਤਾ ਹੈ।
ਨਗਰ ਨਿਗਮ ਨੇ ਕਿਹਾ ਕਿ ਜੇ ਕੋਈ ਰਿਹਾਇਸ਼ੀ ਜਾਂ ਗੈਰ ਰਿਹਾਇਸੀ ਇਲਾਕੇ ਵਿਚ ਸੈਨੀਟਰੀ ਵੇਸਟ ਸੁੱਟਦਾ ਹੈ ਤਾਂ ਰਿਹਾਇਸ਼ੀ ਵਾਲੇ ਨੂੰ 232 ਰੁਪਏ ਦਾਂ ਤੇ ਗੈਰ-ਰਿਹਾਇਸ ਵਾਲੇ ਨੂੰ 579 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਨਗਰ ਨਿਗਮ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਊ-ਆਰ ਕੋਡ ਵੀ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਜੇ ਕਿਸੇ ਕੋਲ ਕੂੜਾ ਚੁੱਕਣ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਿਊਆਰ ਕੋਡ ਸਕੈਨ ਕਰ ਕੇ ਸ਼ਿਕਾਇਤ ਕਰ ਸਕਦਾ ਹੈ।