
ਰਿਕਟਰ ਪੈਮਾਨੇ 'ਤੇ ਮਾਪੀ ਗਈ 5.0 ਤੀਬਰਤਾ
ਨਵੀਂ ਦਿੱਲੀ: ਮਿਆਂਮਾਰ 'ਚ ਅੱਜ ਸਵੇਰੇ 7:56 ਵਜੇ ਰਿਕਟਰ ਪੈਮਾਨੇ 'ਤੇ 5.0 ਦੀ ਤੀਬਰਤਾ ਦਾ ਭੂਚਾਲ ਆਇਆ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਇਹ ਭੂਚਾਲ ਅੱਜ ਸਵੇਰੇ ਯੰਗੂਨ ਤੋਂ 260 ਕਿਲੋਮੀਟਰ ਦੱਖਣ-ਪੱਛਮ 'ਚ ਆਇਆ।
Earthquake
ਖਬਰਾਂ ਅਨੁਸਾਰ ਐਤਵਾਰ ਨੂੰ ਚੀਨ ਦੇ ਸ਼ਿਨਜਿਆਂਗ ਵਿੱਚ ਵੀ 5.2 ਤੀਬਰਤਾ ਦਾ ਭੂਚਾਲ ਆਇਆ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਮੁਤਾਬਕ ਇਹ ਭੂਚਾਲ ਚੀਨ ਦੇ ਸ਼ਿਨਜਿਆਂਗ ਉਇਗਰ ਆਟੋਨੋਮਸ ਖੇਤਰ 'ਚ ਬੀਜਿੰਗ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 6 ਵਜੇ ਆਇਆ। ਇਸ ਭੂਚਾਲ ਦੀ ਡੂੰਘਾਈ ਕਰੀਬ 10 ਕਿਲੋਮੀਟਰ ਸੀ। ਸ਼ਨੀਵਾਰ ਨੂੰ ਸ਼ਿਨਜਿਆਂਗ 'ਚ ਵੀ ਹਲਕੀ ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ।
Earthquake
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੱਖਣੀ ਈਰਾਨ 'ਚ ਆਏ 6.3 ਤੀਬਰਤਾ ਵਾਲੇ ਭੂਚਾਲ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖਮੀ ਹੋ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਤਹਿਰਾਨ ਤੋਂ ਲਗਭਗ 1,000 ਕਿਲੋਮੀਟਰ (620 ਮੀਲ) ਦੱਖਣ ਵਿਚ ਹੋਰਮੋਜ਼ਗਨ ਸੂਬੇ ਵਿਚ ਸੀ। ਈਰਾਨ 'ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਆਪਣੇ ਬਚਾਅ ਲਈ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ। ਸਵੇਰੇ ਆਏ ਭੂਚਾਲ ਕਾਰਨ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜਾ ਹੈ।