ਖ਼ਬਰਾਂ |

ਤਾਜ਼ਾ |

ਡੇਢ ਕਰੋੜ ਦੀ ਲਾਟਰੀ ਨਿਕਲੀ, ਪਰ ਵਿਅਕਤੀ ਨੇ ਟਿਕਟ ਹੀ ਗਵਾ ਦਿੱਤੀ, ਬੋਲਿਆ- ਇਨਾਮ ਨਹੀਂ ਨਿਕਲਿਆ ਤਾਂ ਟਿਕਟ ਸੁੱਟ ਦਿੱਤੀ
Published : Jul 3, 2023, 2:58 pm IST
Updated : Jul 3, 2023, 2:58 pm IST
SHARE ARTICLE
Lottery
Lottery

ਇਨਾਮ ਲੈਣ ਲਈ ਮੁੱਖ ਮੰਤਰੀ ਤੋਂ ਮੰਗੀ ਮਦਦ 

ਫਰੀਦਕੋਟ - ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਕਿਸਾਨ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ, ਪਰ ਟਿਕਟ ਹੀ ਗੁੰਮ ਕਰ ਦਿੱਤੀ। ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਪਰ ਕਿਸਾਨ ਨੇ ਸੀ.ਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਮੀ ਰਾਸ਼ੀ ਦਿਵਾਉਣ ਵਿਚ ਮਦਦ ਕਰਨ।  ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਮਈ ਨੂੰ ਦਮਦਮਾ ਸਾਹਿਬ ਤੋਂ ਲਾਟਰੀ ਜਿਸ ਦਾ ਨੰਬਰ 841805 ਹੈ, 200 ਰੁਪਏ ਵਿਚ ਖਰੀਦੀ ਸੀ। ਪਿੱਛੇ ਜਿਹੇ ਫਰੀਦਕੋਟ ਦੇ ਇੱਕ ਲਾਟਰੀ ਵਿਕਰੇਤਾ ਨੂੰ ਜਦੋਂ ਉਸ ਨੇ ਲਾਟਰੀ ਦਿਖਾਈ ਤਾਂ ਉਸ ਨੇ ਕਿਹਾ ਕਿ ਲਾਟਰੀ ਖਾਲੀ ਗਈ ਹੈ। ਇਹ ਸੁਣ ਕੇ ਉਸ ਨੇ ਲਾਟਰੀ ਉਥੇ ਹੀ ਸੁੱਟ ਦਿੱਤੀ। 

ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਵਿਕਰੇਤਾ, ਜਿਸ ਤੋਂ ਉਸ ਨੇ ਲਾਟਰੀ ਖਰੀਦੀ ਸੀ, ਉਹ ਘਰ ਆਇਆ। ਲਾਟਰੀ ਵੇਚਣ ਵਾਲੇ ਨੇ ਦੱਸਿਆ ਕਿ ਉਸ ਦਾ ਪਹਿਲਾਂ ਨੰਬਰ ਲਾਟਰੀ ਵਿਚ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਇਹ ਖੁਸ਼ੀ ਕੁੱਝ ਸਮੇਂ ਲਈ ਹੀ ਸੀ ਤੇ ਮਿੰਟਾਂ 'ਚ ਹੀ ਇਹ ਖੁਸ਼ੀ ਗਾਇਬ ਹੋ ਗਈ। 

ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫਰੀਦਕੋਟ ਵਿਚ ਹੀ ਸੁੱਟ ਦਿੱਤੀ ਸੀ, ਜਿਸ ਨੂੰ ਲੱਭਣ ਲਈ ਉਹ ਉੱਥੇ ਗਿਆ ਸੀ, ਪਰ ਹੁਣ ਉਸ ਨੂੰ ਉਸ ਦੀ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ, ਜਦੋਂ ਕਿ ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਹੀ ਲਾਟਰੀ ਦਾ ਇਨਾਮ ਮਿਲੇਗਾ। ਪੈਸੇ ਕਰਮਜੀਤ ਸਿੰਘ ਕੋਲ ਜਾਣਗੇ ਅਤੇ ਉਸ ਨੂੰ ਉਸ ਦਾ ਕਮਿਸ਼ਨ ਮਿਲੇਗਾ। ਅਜਿਹੇ 'ਚ ਕਰਮਜੀਤ ਸਿੰਘ ਹੁਣ ਸੂਬਾ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ ਕਿ ਉਸ ਨੂੰ ਲਾਟਰੀ 'ਚੋਂ ਜਿੱਤੇ ਪੈਸੇ ਦਿੱਤੇ ਜਾਣ ਕਿਉਂਕਿ ਲਾਟਰੀ ਖਰੀਦਣ ਦਾ ਰਿਕਾਰਡ ਉਸ ਕੋਲ ਸੀ ਪਰ ਲਾਟਰੀ ਗੁੰਮ ਗਈ। 
 

SHARE ARTICLE

ਏਜੰਸੀ

Advertisement

ਡੇਢ ਲੱਖ 'ਚ ਵੇਚੀ ਸੀ ਕੁੜੀ, ਕਿੱਥੋਂ ਮਿਲੇਗਾ ਇਨਸਾਫ਼ ?

22 Jul 2026 3:00 PM

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

ਰਾਜੋਆਣਾ ਵੱਲੋਂ ਭਾਜਪਾ ਆਗੂਆਂ ਨੂੰ ਤਲਬ ਕਰਨ ਦੀ ਮੰਗ

22 Jul 2026 2:57 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM
Advertisement