ਕੁੱਤੇ ਦੀ ਜਾਨ ਬਚਾਉਣ ਵਾਲੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦਾ ਸਨਮਾਨ
Published : Jul 3, 2023, 7:13 pm IST
Updated : Jul 3, 2023, 7:13 pm IST
SHARE ARTICLE
PUNJAB POLICE’S HEAD CONSTABLE HONOURED FOR SAVING DOG
PUNJAB POLICE’S HEAD CONSTABLE HONOURED FOR SAVING DOG

ਪਲਵਿੰਦਰ ਸਿੰਘ ਨੇ ਬਚਾਈ ਸੀ ਕਾਰ ਦੇ ਬੰਪਰ ਵਿਚ ਫਸੇ ਬੇੇਸਹਾਰਾ ਕੁੱਤੇ ਦੀ ਜਾਨ

 

ਚੰਡੀਗੜ੍ਹ: ਪੰਜਾਬ ਪੁਲਿਸ ਦੇ ਇਕ ਸਿਪਾਹੀ ਵਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਤੋਂ ਪ੍ਰਭਾਵਤ ਹੋ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਅਮਰਦੀਪ ਸਿੰਘ ਰਾਏ ਨੇ ਸੋਮਵਾਰ ਨੂੰ ਹੈੱਡ ਕਾਂਸਟੇਬਲ (ਐਚ.ਸੀ.) ਪਲਵਿੰਦਰ ਸਿੰਘ ਨੂੰ ਗਲੀ ਦੇ ਕੁੱਤੇ, ਜਿਸ ਦਾ ਸਿਰ ਕਾਰ ਦੇ ਬੰਪਰ ਦੇ ਫੌਗ-ਲੈਂਪ ਹੋਲ ਵਿਚ ਫਸਿਆ ਗਿਆ ਸੀ, ਦੀ ਜਾਨ ਬਚਾਉਣ ਲਈ ਸਨਮਾਨਤ ਕੀਤਾ।  ਹੈੱਡ ਕਾਂਸਟੇਬਲ ਪਲਵਿੰਦਰ ਸਿੰਘ ਇਸ ਸਮੇਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਮੋਹਕਮਪੁਰਾ ਵਿਖੇ ਤਾਇਨਾਤ ਹੈ।

ਇਹ ਵੀ ਪੜ੍ਹੋ: ਮੁਕਤਸਰ 'ਚ ਡੰਪਰ ਨੇ ਕਾਰ ਨੂੰ ਟੱਕਰ ਮਾਰੀ: ਪਤੀ ਸਮੇਤ 7 ਮਹੀਨਿਆਂ ਦੀ ਗਰਭਵਤੀ ਪਤਨੀ ਦੀ ਮੌਤ

ਦਸਣਯੋਗ ਹੈ ਕਿ ਇਕ ਵਾਇਰਲ ਵੀਡੀਉ ਵਿਚ, ਐਚ.ਸੀ. ਪਲਵਿੰਦਰ ਨੂੰ ਇਕ ਬੇਸਹਾਰਾ ਕੁੱਤੇ ਦਾ ਸਿਰ ਕਾਰ ਦੇ ਬੰਪਰ ਦੇ ਫਾਗ-ਲੈਂਪ ਹੋਲ ਵਿਚੋਂ ਕੱਢਣ ਅਤੇ ਉਸ ਦੀ ਜਾਨ ਬਚਾਉਂਦੇ ਹੋਏ ਦੇਖਿਆ ਗਿਆ ਸੀ। ਏ.ਡੀ.ਜੀ.ਪੀ ਅਮਰਦੀਪ ਸਿੰਘ ਰਾਏ ਨੇ ਐਚ.ਸੀ. ਪਲਵਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ (ਕਲਾਸ-1) ਸੌਂਪਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਮਦਰਦੀ ਭਰਿਆ ਕੰਮ ਬਿਨਾਂ ਸ਼ੱਕ ਹੋਰਾਂ ਨੂੰ ਵੀ ਮੁਸੀਬਤ ’ਚ ਫਸੇ ਕਿਸੇ  ਜਾਨਵਰ ਦੀ  ਮਦਦ ਕਰਨ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਬਿਨ੍ਹਾਂ IELTS ਦੇ ਜਾਓ ਕੈਨੇਡਾ ਤੇ ਨੌਕਰੀ ਕਰ ਕੇ ਕਮਾਓ ਪ੍ਰਤੀ ਮਹੀਨਾ 3 ਲੱਖ ਰੁਪਏ

ਐਚ.ਸੀ. ਪਲਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹ ਸਵੇਰੇ 6 ਵਜੇ ਘਰੋਂ ਜਾ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਉਸ ਨੂੰ ਕੁੱਤੇ ਦੀ ਗਰਦਨ ਕਾਰ ਦੇ ਬੰਪਰ ਵਿਚ ਫਸਣ ਬਾਰੇ ਦਸਿਆ। ਉਸ ਨੇ ਦੱਸਿਆ , ‘‘ ਮੈਂ ਤੁਰੰਤ ਕੁੱਤੇ ਦੀ ਮਦਦ ਕਰਨ ਲਈ ਗਿਆ, ਜੋ ਦਰਦ ਨਾਲ ਕੁਰਲਾ ਰਿਹਾ ਸੀ ਅਤੇ ਮੈਂ ਸਹਿਜੇ-ਸਹਿਜੇ ਉਸਦੀ ਗਰਦਨ ਨੂੰ ਬਾਹਰ ਕੱਢਿਆ। ਕੁੱਤੇ ਦੀ ਗਰਦਨ ’ਤੇ ਮਾਮੂਲੀ ਸੱਟਾਂ ਲੱਗੀਆਂ ਹਨ”। ਪਲਵਿੰਦਰ ਸਿੰਘ ਨੇ ਏ.ਡੀ.ਜੀ.ਪੀ ਟ੍ਰੈਫਿਕ ਦਾ ਉਨ੍ਹਾਂ ਦੇ ਕੰਮ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਉਹ ਭਵਿੱਖ ਵਿਚ ਵੀ ਨੇਕ ਕੰਮਾਂ ਲਈ ਕੰਮ ਕਰਦੇ ਰਹਿਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement