Chandigarh News : ਚੰਡੀਗੜ੍ਹ ’ਚ ਅਪੰਗ ਕਮਿਸ਼ਨ ’ਚ ਕਮਿਸ਼ਨਰ ਦੀ ਨਿਯੁਕਤੀ

By : BALJINDERK

Published : Jul 3, 2024, 11:29 am IST
Updated : Jul 3, 2024, 11:29 am IST
SHARE ARTICLE
 ਮਾਧਵੀ ਕਟਾਰੀਆ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤ ਹੁੰਦੇ ਹੋਏ
ਮਾਧਵੀ ਕਟਾਰੀਆ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤ ਹੁੰਦੇ ਹੋਏ

Chandigarh News : ਪ੍ਰਸ਼ਾਸਕ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਮਾਧਵੀ ਕਟਾਰੀਆ ਦੇ ਨਾਮ ਨੂੰ ਦਿੱਤੀ ਪ੍ਰਵਾਨਗੀ 

Chandigarh News : ਚੰਡੀਗੜ੍ਹ ਵਿਚ ਅਪੰਗ ਵਿਅਕਤੀਆਂ ਲਈ ਕਮਿਸ਼ਨ ’ਚ ਕਮਿਸ਼ਨਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਬਕਾ ਆਈਏਐਸ ਅਧਿਕਾਰੀ ਮਾਧਵੀ ਕਟਾਰੀਆ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਇਸ ਅਹੁਦੇ 'ਤੇ 75000 ਰੁਪਏ ਪ੍ਰਤੀ ਮਹੀਨਾ ਤਨਖਾਹ, 50000 ਰੁਪਏ ਮਕਾਨ ਕਿਰਾਇਆ ਅਤੇ ਹੋਰ ਸਹੂਲਤਾਂ ਨਾਲ ਨਿਯੁਕਤ ਕੀਤਾ ਗਿਆ ਹੈ। ਇਸ ਕਮਿਸ਼ਨ ਦਾ ਗਠਨ ਇਸੇ ਸਾਲ ਕੀਤਾ ਗਿਆ ਸੀ। ਉਹ ਇਸ ਕਮਿਸ਼ਨ ਦੀ ਪਹਿਲੀ ਕਮਿਸ਼ਨਰ ਹੈ।
ਦੱਸਣਾ ਬਣਦਾ ਹੈ ਕਿ ਮਾਧਵੀ ਕਟਾਰੀਆ ਮੂਲ ਰੂਪ ’ਚ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਸੀ। ਉਹ ਹੁਣੇ ਸੇਵਾਮੁਕਤ ਹੋਈ ਹੈ। 2000 ਤੋਂ 2005 ਤੱਕ ਉਹ ਚੰਡੀਗੜ੍ਹ ’ਚ ਡੈਪੂਟੇਸ਼ਨ ’ਤੇ ਰਹੀ। ਉਹ ਸਮਾਜ ਭਲਾਈ ਦੇ ਡਾਇਰੈਕਟਰ ਸਮੇਤ ਕਈ ਹੋਰ ਵਿਭਾਗਾਂ ’ਚ ਵੀ ਕੰਮ ਕਰ ਚੁੱਕੇ ਹਨ।
ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਹੁਣ ਅਪਾਹਜ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਆਸਾਨ ਹੋ ਜਾਵੇਗਾ। ਕਿਉਂਕਿ ਹੁਣ ਤੱਕ ਇਸ ਲਈ ਕੋਈ ਵੱਖਰਾ ਕਮਿਸ਼ਨ ਨਹੀਂ ਬਣਾਇਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਵੱਖ-ਵੱਖ ਅਧਿਕਾਰੀਆਂ ਰਾਹੀਂ ਭੇਜਣੀਆਂ ਪਈਆਂ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕਮਿਸ਼ਨ ਨਾ ਹੋਣ ਕਾਰਨ ਗ੍ਰਹਿ ਸਕੱਤਰ ਅਜਿਹੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ। ਪਰ ਫਿਲਹਾਲ ਇਹ ਅਸਾਮੀ ਚੰਡੀਗੜ੍ਹ ਵਿਚ ਵੀ ਖਾਲੀ ਪਈ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਹਾਲਾਂਕਿ ਹਰਿਆਣਾ ਸਰਕਾਰ ਨੇ ਗ੍ਰਹਿ ਸਕੱਤਰ ਦੇ ਅਹੁਦੇ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਭੇਜਿਆ ਹੈ।
ਇਸ ਪੈਨਲ ’ਚ ਅਮਿਤ ਅਗਰਵਾਲ, ਮਨਦੀਪ ਬਰਾੜ ਅਤੇ ਜੇ ਗਣੇਸ਼ਨ ਦੇ ਨਾਮ ਹਨ। ਇਹ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਉਥੋਂ ਕਿਸੇ ਇਕ ਅਧਿਕਾਰੀ ਦੇ ਨਾਂ 'ਤੇ ਮੋਹਰ ਲਗਾਈ ਜਾਵੇਗੀ।

(For more news apart from Appointment of Commissioner in Handicapped Commission in Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement