Punjab news : ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਦਾ ਬਿਆਨ ਆਇਆ ਸਾਹਮਣੇ 

By : BALJINDERK

Published : Jul 3, 2024, 6:26 pm IST
Updated : Jul 4, 2024, 4:30 pm IST
SHARE ARTICLE
ਸ਼ੇਰ ਸਿੰਘ
ਸ਼ੇਰ ਸਿੰਘ

Punjab news : ਬੰਗਲੂਰ ਬਦਲੀ ਬਾਰੇ ਦੱਸੀਆਂ ਇਹ ਗੱਲਾਂ

Punjab news : ਕੰਗਨਾ ਦੇ ਥੱਪੜ ਮਾਰਨ ਵਾਲੀ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਭਰਾ ਦਾ ਬਿਆਨ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਭੈਣ ਦੀ ਬਦਲੀ ਬੰਗਲੂਰ ਹੋ ਗਈ ਹੈ। ਇਸ ਬਾਰੇ ਉਨ੍ਹਾਂ ਕਿਹਾ ਸਾਡੇ (ਭਾਜੀ) ਜੀਜਾ ਤੇ ਭੈਣ ਦੋਨੋਂ ਇਕੋਂ ਮਹਿਕਮੇ ’ਚ ਹਨ। ਇਸ ਕਰਕੇ ਜੀਜਾ ਜੀ ਦੀ ਬਦਲੀ ਬੰਗਲੂਰ ਹੋਈ ਹੈ ।

ਉਨ੍ਹਾਂ ਨੇ ਕਿਹਾ ਕੁਲਵਿੰਦਰ ਕੌਰ ਭੈਣ ਨੂੰ ਉਨ੍ਹਾਂ ਨਾਲ ਅਟੈਚ ਕੀਤਾ ਗਿਆ ਹੈ। ਇਨ੍ਹਾਂ ਦੀ ਜਗ੍ਹਾ ਬਦਲੀ ਗਈ ਹੈ। ਉਨ੍ਹਾਂ ਬੱਚੇ ਪਹਿਲਾਂ ਮੇਰੇ ਕੋਲ ਹੀ ਰਹਿੰਦੇ ਸੀ ਹੁਣ ਬੱਚੇ ਉਨ੍ਹਾਂ ਦੇ ਨਾਲ ਹੀ ਹਨ ਅਤੇ ਬੱਚਿਆਂ ਨੂੰ ਉਥੇ ਦਾਖਲਾ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੀਜਾ ਜੀ ਵੀ ਡਿਊਟੀ ’ਤੇ ਜਾ ਰਹੇ ਹਨ। ਕਲਵਿੰਦਰ ਭੈਣ ਉਥੇ ਕੁਆਰਟਰ ਵਿਚ ਹੀ ਰਹੇ ਹਨ ਅਤੇ ਇੰਨਕੁਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਕੁਆਰੀ ਦਾ ਜੋ ਵੀ ਫੈਸਲਾ ਆਉਂਦਾ ਹੈ ਉਹ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ। ਸਾਰਾ ਪਰਿਵਾਰ ਚੜ੍ਹਦੀ ਕਲਾ ਵਿਚ ਹੈ। 

ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਕਿਹਾ ਜੇਕਰ ਮਾਫ਼ੀ ਮੰਗਣ ਦੀ ਗੱਲ ਆਉਂਦੀ ਹੈ ਤਾਂ ਇਹ ਨਹੀਂ ਹੋ ਸਕਦਾ।  ਜੇਕਰ ਕੰਗਨਾ ਨੇ ਮਾਫੀ ਨਹੀਂ ਮੰਗੀ, ਫੇਰ ਸਾਡੇ ਤੋਂ ਆਸ ਨਾ ਰੱਖੀ ਜਾਵੇ। ਦਰਅਸਲ ਇਹ ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ ਹੈ। 

(For more news apart from The statement of Kulwinder Kaur brother who slapped Kangana has come out News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement