ਅਮਨਜੋਤ ਕੌਰ ਰਾਮੂਵਾਲੀਆ ਸਮੇਤ ਕਈ ਅਕਾਲੀ ਆਗੂ ਭਾਜਪਾ 'ਚ ਹੋਏ ਸ਼ਾਮਲ
Published : Aug 3, 2021, 7:23 am IST
Updated : Aug 3, 2021, 7:23 am IST
SHARE ARTICLE
image
image

ਅਮਨਜੋਤ ਕੌਰ ਰਾਮੂਵਾਲੀਆ ਸਮੇਤ ਕਈ ਅਕਾਲੀ ਆਗੂ ਭਾਜਪਾ 'ਚ ਹੋਏ ਸ਼ਾਮਲ

ਪ੍ਰਮੋਦ ਕੌਸ਼ਲ
ਲੁਧਿਆਣਾ, 2 ਅਗੱਸਤ : 'ਹੁੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣਕੇ' ਮਸ਼ਹੂਰ ਗੀਤ ਦੇ ਇਹ ਬੋਲ ਲੰਮੇ ਸਮੇਂ ਤਕ ਇਕੋ ਥਾਲੀ 'ਚ ਖਾਣ ਵਾਲੇ ਅਤੇ ਅਪਣੇ ਗਠਜੋੜ ਨੂੰ  ਨਹੁੰ ਮਾਸ ਦਾ ਰਿਸ਼ਤਾ ਦਸਣ ਵਾਲੇ ਅਕਾਲੀ-ਭਾਜਪਾ ਆਗੂਆਂ ਤੇ ਅੱਜਕਲ ਫਿੱਟ ਬੈਠ ਰਹੇ ਹਨ ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਪਰ ਤੋਲ ਰਹੀਆਂ ਹਨ ਉਥੇ ਹੀ ਅਕਾਲੀ ਅਤੇ ਭਾਜਪਾ ਆਗੂ ਇਕ ਦੂਸਰੇ ਦੇ ਲੀਡਰਾਂ ਦੀ ਜੋੜ ਤੋੜ ਕਰ ਕੇ ਅਪਣੀ ਸਿਆਸੀ ਗਿਣਤੀ ਮਿਣਤੀ ਨੂੰ  ਦਰੁਸਤ ਕਰਨ ਲਈ ਲੱਗੇ ਹੋਏ ਹਨ | ਅਜਿਹਾ ਹੀ ਕੁੱਝ ਹੋਇਆ ਜਦੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ, ਜ਼ਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਕੌਮੀ ਜਨਰਲ ਸਕੱਤਰ ਅਮਨਜੋਤ ਕੌਰ ਰਾਮੂਵਾਲੀਆ (ਮੋਹਾਲੀ), ਸੀਨੀਅਰ ਅਕਾਲੀ ਆਗੂ ਅਤੇ ਸੂਬਾ ਮੀਤ ਪ੍ਰਧਾਨ ਚੰਦ ਸਿੰਘ ਚੱਠਾ (ਸੰਗਰੂਰ), ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਬਲਜਿੰਦਰ ਸਿੰਘ ਡਕੋਹਾ (ਗੁਰਦਾਸਪੁਰ), ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ (ਸੰਗਰੂਰ) ਅਤੇ ਜਲੰਧਰ ਚੰਡੀਗੜ੍ਹ ਅਤੇ ਰਾਸ਼ਟਰੀ ਦੂਰਦਰਸਨ ਵਿਖੇ ਮੀਡੀਆ ਪੇਸ਼ਕਾਰ ਅਤੇ ਅਮਰੀਕਾ, ਇੰਗਲੈਂਡ, ਯੂਰਪ, ਘਾਨਾ ਵਿਚ ਸੱਭਿਆਚਾਰਕ ਮੰਚ ਤੇ ਐਂਕਰ ਵਜੋਂ ਪੇਸ਼ਕਾਰ ਅਤੇ ਸਮਾਜ ਸੇਵਕ ਚੇਤਨ ਮੋਹਨ ਜੋਸ਼ੀ (ਗੁਰਦਾਸਪੁਰ) ਭਾਜਪਾ ਵਿਚ ਸ਼ਾਮਲ ਹੋ ਗਏ |
ਭਾਜਪਾ ਆਗੂਆਂ ਦੇ ਦਾਅਵੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ  ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਸੀਨੀਅਰ ਆਗੂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਏ | ਭਾਜਪਾ ਦੇ ਕੌਮੀ ਮੁੱਖ ਦਫ਼ਤਰ ਦਿੱਲੀ ਵਿਚ, ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਜਲ ਸ਼ਕਤੀ ਵਿਭਾਗ ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਸਾਰਿਆਂ ਨੂੰ  ਭਾਜਪਾ ਪ੍ਰਵਾਰ ਵਿਚ ਸ਼ਾਮਲ ਕੀਤਾ ਅਤੇ ਸਿਰੋਪਾਉ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਸੂਬਾ ਭਾਜਪਾ ਵਲੋਂ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਰਾਜੇਸ਼ ਬਾਘਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਜੀਵਨ ਗੁਪਤਾ ਅਤੇ ਰਾਜੇਸ਼ ਬਾਘਾ ਨੇ ਨਵੇਂ ਸ਼ਾਮਲ ਹੋਏ ਕਾਰਜਕਰਤਾਵਾਂ ਨੂੰ  ਜੀ ਆਈਆਂ ਕਹਿੰਦਿਆਂ ਕਿਹਾ ਕਿ ਇਹ ਸਾਰੇ ਲੋਕ ਭਾਜਪਾ ਦੀਆਂ ਕਿਸਾਨੀ ਪੱਖੀ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਨੂੰ  ਪਾਰਟੀ ਵਿਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿਤਾ ਜਾਵੇਗਾ | ਇਹ ਸੱਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਅਪਣੇ-ਅਪਣੇ ਖੇਤਰ ਦੇ ਲੋਕਾਂ ਨੂੰ  ਜਾਗਰੂਕ ਕਰ ਕੇ ਸੰਗਠਨ ਨੂੰ  ਹੋਰ ਮਜ਼ਬੂਤ ਕਰਨਗੇ | ਦੂਜੇ ਪਾਸੇ, ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਉਪਰ ਸੰਗਠਨ ਵਲੋਂ ਜਤਾਏ ਗਏ ਭਰੋਸੇ 'ਤੇ ਪੂਰਾ ਉਤਰਨ ਦਾ ਭਰੋਸਾ ਦਿਤਾ ਅਤੇ ਕੇਂਦਰ ਸਰਕਾਰ ਅਤੇ ਪਾਰਟੀ ਵਿਚਾਰਧਾਰਾ ਦੀਆਂ ਨੀਤੀਆਂ ਨੂੰ  ਲੋਕਾਂ ਤਕ ਪਹੁੰਚਾ ਕੇ ਸੰਗਠਨ ਨੂੰ  ਹੋਰ ਮਜ਼ਬੂਤ ਕਰਨ ਦਾ ਵੀ ਭਰੋਸਾ ਦਿਤਾ |

Ldh_Parmod_2_1: ਅਕਾਲੀ ਦਲ ਦੇ ਆਗੂਆਂ ਨੂੰ  ਭਾਜਪਾ ਵਿਚ ਸ਼ਾਮਲ ਕਰਵਾਉਣ ਸਮੇਂ ਦੁਸ਼ਯੰਤ ਗੌਤਮ, ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਤਰੁਣ ਚੁੱਘ, ਰਾਜੇਸ਼ ਬਾਘਾ, ਜੀਵਨ ਗੁਪਤਾ ਤੇ ਹੋਰ |
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement