ਮਾਨਸੂਨ ਇਜਲਾਸ: ਹੰਗਾਮੇ ਦੀ ਭੇਂਟ ਚੜਿ੍ਹਆ ਹਫ਼ਤੇ ਦਾ ਪਹਿਲਾ ਦਿਨ
Published : Aug 3, 2021, 7:14 am IST
Updated : Aug 3, 2021, 7:14 am IST
SHARE ARTICLE
image
image

ਮਾਨਸੂਨ ਇਜਲਾਸ: ਹੰਗਾਮੇ ਦੀ ਭੇਂਟ ਚੜਿ੍ਹਆ ਹਫ਼ਤੇ ਦਾ ਪਹਿਲਾ ਦਿਨ


ਦੋਵੇਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਉਠੀ

ਨਵੀਂ ਦਿੱਲੀ, 2 ਅਗੱਸਤ : ਸੰਸਦ ਦੇ ਮਾਨਸੂਨ ਇਜਲਾਸ ਦਾ ਤੀਜਾ ਹਫ਼ਤਾ ਵੀ ਜ਼ੋਰਦਾਰ ਹੰਗਾਮੇ ਨਾਲ ਸ਼ੁਰੂ ਹੋਇਆ | ਇਸ ਦੇ ਚਲਦਿਆਂ ਸੋਮਵਾਰ ਨੂੰ  ਦੋਵੇਂ ਸਦਨਾਂ ਦੀ ਕਾਰਵਾਈ ਹੰਗਾਮੇ ਦੀ ਭੇਂਟ ਚੜ੍ਹੀ | ਪੂਰਾ ਦਿਨ ਦੋਵੇਂ ਸਦਨਾਂ ਵਿਚ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਜਾਰੀ ਰਹੀ, ਜਿਸ ਦੇ ਚਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ |
ਸੋਮਵਾਰ ਨੂੰ  ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ, ਫਿਰ ਦੁਪਹਿਰ 2 ਵਜੇ ਅਤੇ ਫਿਰ 3.30 ਵਜੇ ਤਕ ਮੁਲਤਵੀ ਕਰਨੀ ਪਈ | ਇਸ ਤੋਂ ਬਾਅਦ ਵੀ ਹੰਗਾਮਾ ਨਾ ਰੁਕਿਆ ਅਤੇ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ ਕੀਤੀ ਗਈ | ਉਧਰ ਰਾਜ ਸਭਾ ਦੀ ਕਾਰਵਾਈ ਵੀ ਪਹਿਲਾਂ 12 ਵਜੇ, ਫਿਰ ਦੁਪਹਿਰ 2.36 ਵਜੇ ਅਤੇ ਫਿਰ 3.36 ਵਜੇ ਮੁਲਤਵੀ ਕੀਤੀ ਗਈ | ਹੰਗਾਮਾ ਨਾ ਰੁਕਦਾ ਦੇਖ ਸਦਨ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤਕ ਮੁਲਤਵੀ ਕੀਤੀ ਗਈ | ਵਿਰੋਧੀ ਧਿਰਾਂ ਦੇ ਹੰਗਾਮੇ ਦੇ ਬਾਵਜੂਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 'ਟਿ੍ਬਿਊਨਲ ਸੁਧਾਰ ਬਿਲ, 2021' ਪੇਸ਼ ਕੀਤਾ | ਇਸ ਤੋਂ ਇਲਾਵਾ ਲੋਕ ਸਭਾ ਵਿਚ ਸਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ ਪਾਸ ਹੋ ਗਿਆ ਹਾਲਾਂਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ | 
ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ  ਨਸੀਹਤ ਦਿਤੀ | ਉਨ੍ਰਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਸਦਨ ਦੀ ਕਾਰਵਾਈ ਭੰਗ ਹੋਣ ਨਾਲ 
ਦੇਸ਼ ਦੀ ਜਨਤਾ ਦੇ ਕਰੋੜਾਂ ਰੁਪਏ ਖ਼ਰਚ ਹੋਏ ਹਨ | ਇਹ ਸਦਨ ਜਨਤਾ ਦੀਆਂ ਮੁਸ਼ਕਲਾਂ ਦੇ ਹੱਲ ਲਈ ਹੈ | ਉਨ੍ਹਾਂ ਕਿਹਾ ਕਿ ਤੁਸੀਂ ਸਦਨ ਦੇ ਮਾਣਯੋਗ ਮੈਂਬਰ ਹੋ, ਤੁਹਾਡਾ ਵਰਤਾਅ ਦੇਸ਼ ਅਤੇ ਸਮਾਜ ਨੂੰ  ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ | ਤੁਸੀਂ ਨਾਹਰੇਬਾਜ਼ੀ ਕਰ ਰਹੇ ਹੋ, ਤਖ਼ਤੀਆਂ ਲਹਿਰਾ ਰਹੇ ਹੋ | ਇਹ ਸਦਨ ਦੀ ਮਰਿਯਾਦਾ ਅਤੇ ਸੰਵਿਧਾਨਿਕ ਪਰੰਪਰਾਵਾਂ ਲਈ ਸਹੀ ਨਹੀਂ ਹੈ | 
ਉਧਰ ਰਾਜ ਸਭਾ ਵਿਚ ਵੀ ਹੰਗਾਮੇ ਕਾਰਨ ਕਾਰਵਾਈ ਕਈ ਵਾਰ ਮੁਲਤਵੀ ਕੀਤੀ ਗਈ | ਇਸ ਦੌਰਾਨ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਜੋ ਹੱਥ ਵਿਚ ਤਖ਼ਤੀਆਂ ਲੈ ਕੇ ਨਾਹਰੇਬਾਜ਼ੀ ਕਰ ਰਹੇ ਹਨ, ਉਨ੍ਹਾਂ ਦੇ ਨਾਂ ਪ੍ਰਕਾਸ਼ਿਤ ਕੀਤੇ ਜਾਣਗੇ | ਇਸ ਮੌਕੇ ਮੈਂਬਰਾਂ ਦੇ ਹੱਥਾਂ ਵਿਚ, 'ਜਾਸੂਸੀ ਨਾ ਕਰੋ', 'ਤਾਨਾਸ਼ਾਹੀ ਨਹੀਂ ਚਲੇਗੀ', 'ਮੋਦੀ ਸ਼ਾਹੀ ਨਹੀਂ ਚਲੇਗੀ' ਦੇ ਨਾਹਰਿਆਂ ਵਾਲੀਆਂ ਤਖ਼ਤੀਆਂ ਸਨ |     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement